10/04/2026
ਪਿਛਲੇ ਅੰਕ ਤੋਂ ਅੱਗੇ.......
ਕੁਕਿੰਗ ਆਇਲ ਕਿੰਨੇ ਸਹੀ, ਕਿੰਨੇ ਖ਼ਤਰਨਾਕ
5. ਸਰ੍ਹੋਂ ਦਾ ਤੇਲ:-
ਸਰ੍ਹੋਂ ਦੇ ਤੇਲ ਦੀ ਵਰਤੋਂ ਪੰਜਾਬ, ਹਰਿਆਣਾ, ਉੱਤਰ ਪ੍ਰਦੇਸ਼, ਬੰਗਾਲ, ਬਿਹਾਰ ਆਦਿ ਚ ਕਾਫੀ ਹੁੰਦੀ ਹੈ। ਸਰ੍ਹੋਂ ਦੇ ਤੇਲ ਚ ਮੋਨੋਅਨਸੈਚੁਰੇਟਡ ਫੈਟੀ ਐਸਿਡ ਕਾਫੀ ਘੱਟ ਮਾਤਰਾ ਚ ਹੁੰਦੇ ਹਨ। ਸਰ੍ਹੋਂ ਦੇ ਤੇਲ ਦੀ ਵਰਤੋਂ ਚ ਕੁੱਲ ਕੋਲੈਸਟਰਾਲ ਅਤੇ ਐੱਲ ਡੀ ਐੱਲ ਵੀ ਘੱਟ ਹੁੰਦਾ ਹੈ। ਇਸ ਤੇਲ ਚ ਤਲੇ ਹੋਏ ਖੁਰਾਕ ਪਦਾਰਥਾਂ ਦਾ ਸੇਵਨ ਅਸੀਂ ਕਰ ਸਕਦੇ ਹਾਂ। ਹਮੇਸ਼ਾ ਹੀ ਸਰ੍ਹੋਂ ਦਾ ਤੇਲ ਵਰਤੋਂ ਚ ਨਾ ਲਿਆਓ ਕਿਉਂਕਿ ਇਸ ਚ ਮੌਜ਼ੂਦ ਯੂਰੋਸਿਕ ਐਸਿਡ ਨੁਕਸਾਨ ਪਹੁੰਚਾਉਂਦਾ ਹੈ। ਇਸਦੇ ਨਾਲ ਹੋਰ ਤੇਲ ਵੀ ਕੁਕਿੰਗ ਦੀ ਵਰਤੋਂ ਚ ਲਿਆਓ।
6. ਪਾਮੋਲਿਵ ਆਇਲ:-
ਇਸ ਤੇਲ ਚ ਮੋਨੋਅਨਸੈਚੂਰੇਟਿਡ ਫੈਟ ਹੁੰਦੇ ਹਨ ਪਰ ਲਿਨੋਨੀਏਕ ਐਸਿਡ ਦੀ ਮਾਤਰਾ ਘੱਟ ਹੁੰਦੀ ਹੈ। ਇਸ ਤੇਲ ਦੀ ਵਰਤੋਂ ਹੋਰ ਤੇਲਾਂ ਦੇ ਨਾਲ ਮਿਲਾ ਕੇ ਕਰਨੀ ਚਾਹੀਦੀ ਹੈ। ਇਸ ਚ ਤਲੇ ਹੋਏ ਖੁਰਾਕੀ ਪਦਾਰਥ ਖਾਧੇ ਜਾ ਸਕਦੇ ਹਨ।
7. ਰਾਈਸ ਬਰਾਨ ਤੇਲ:-
ਰਾਈਸ ਬਰਾਨ ਤੇਲ ਚੌਲਾਂ ਦੇ ਛਿਲਕਿਆਂ ਤੋਂ ਤਿਆਰ ਕੀਤਾ ਜਾਂਦਾ ਹੈ। ਕੁਝ ਸਮਾਂ ਪਹਿਲਾਂ ਇਸ ਤੇਲ ਦੀ ਵਰਤੋਂ ਵਿਦੇਸ਼ਾਂ ਚ ਹੁੰਦੀ ਸੀ। ਹੁਣ ਹੌਲੀ - ਹੌਲੀ ਭਾਰਤ ਚ ਵੀ ਆਪਣੀ ਜਗ੍ਹਾ ਬਣਾ ਰਿਹਾ ਹੈ। ਇਸ ਚ ਮੋਨੋਅਨਸੈਚੂਰੇਟਿਡ ਫੈਟਸ ਹੁੰਦੇ ਹਨ ਜੋ ਸਿਹਤ ਦੀ ਨਜ਼ਰ ਨਾਲ ਠੀਕ ਹਨ। ਇਸ ਐੱਲ ਡੀ ਐੱਲ ਦਾ ਪੱਧਰ ਘੱਟ ਰੱਖਦਾ ਹੈ ਅਤੇ ਕੁਦਰਤੀ ਤੌਰ ਤੇ ਵਿਟਾਮਿਨ ਈ ਹੋਣ ਕਾਰਨ ਚਮੜੀ ਲਈ ਵੀ ਲਾਹੇਵੰਦ ਹੈ। ਇਸ ਤੇਲ ਚ ਅਸੀਂ ਖੁਰਾਕੀ ਪਦਾਰਥ ਤਲ ਸਕਦੇ ਹਾਂ।
8. ਅਰੰਡੀ ਦਾ ਤੇਲ:-
ਭਾਰਤ ਚ ਦਿਲ ਦੇ ਮਰੀਜ਼ਾਂ ਨੂੰ ਇਸ ਤੇਲ ਦੇ ਸੇਵਨ ਦੀ ਸਲਾਹ ਦਿੱਤੀ ਜਾਂਦੀ ਹੈ ਪਰ ਬਹੁਤ ਸੀਮਿਤ ਮਾਤਰਾ ਚ ਕਿਉਂਕਿ ਇਸ ਚ ਵੀ ਪੋਲੀਅਨਸੈਚੂਰੇਟਿਡ ਫੈਟ ਹੁੰਦੇ ਹਨ। ਸਿਹਤ ਲਈ ਇਸਨੂੰ ਚੰਗਾ ਮੰਨਿਆ ਜਾਂਦਾ ਹੈ ਪਰ ਇਸ ਚ ਖੁਰਾਕੀ ਪਦਾਰਥਾਂ ਨੂੰ ਤਲਣਾ ਨਹੀਂ ਚਾਹੀਦਾ।
9. ਆਲਿਵ ਆਇਲ:-
ਇਹ ਤੇਲ ਵੀ ਵਿਦੇਸ਼ਾਂ ਚ ਕਾਫੀ ਸਮੇਂ ਤੋਂ ਵਰਤਿਆ ਜਾ ਰਿਹਾ ਹੈ। ਭਾਰਤ ਚ ਵੀ ਹੁਣ ਪੜ੍ਹੇ ਲਿਖੇ ਸਿਹਤ ਦਾ ਧਿਆਨ ਰੱਖਣ ਵਾਲੇ ਇਸ ਤੇਲ ਦੀ ਵਰਤੋਂ ਕਰਨ ਲੱਗ ਪਏ ਹਨ। ਜ਼ਿਆਦਾ ਮਹਿੰਗਾ ਹੋਣ ਕਾਰਨ ਇਹ ਜ਼ਿਆਦਾ ਪ੍ਰਚਲਿਤ ਨਹੀਂ ਹੋ ਰਿਹਾ ਹੈ। ਜੋ ਲੋਕ ਸਿਹਤ ਪ੍ਰਤੀ ਜਾਗਰੂਕ ਹਨ ਉਹ ਵੀ ਇਸਦਾ ਇਸਤੇਮਾਲ ਨਹੀਂ ਕਰ ਪਾ ਰਹੇ ਹਨ। ਇਸ ਤੇਲ ਦਾ ਸਵਾਦ ਵੀ ਵਧੀਆ ਹੈ। ਇਹ ਕਈ ਕਿਸਮਾਂ ਚ ਉਪਲਬਧ ਹੈ ਐਕਸਟ੍ਰਾ ਵਰਜਿਨ, ਵਰਜਿਨ, ਪਿਓਰ ਅਤੇ ਐਕਸਟ੍ਰਾ ਲਾਈਟ। ਇਸ ਤੇਲ ਨਾਲ ਫੈਟ ਡਿਸਟ੍ਰੀਬਿਉਸ਼ਨ ਕੰਟਰੋਲ ਚ ਰਹਿੰਦਾ ਹੈ, ਪੇਟ ਚ ਚਰਬੀ ਜਮ੍ਹਾਂ ਹੋਣ ਤੋਂ ਰੋਕਦਾ ਹੈ। ਟੋਟਲ ਕੋਲੈਸਟਰਾਲ ਅਤੇ ਐੱਲ ਡੀ ਐੱਲ ਨੂੰ ਘੱਟ ਕਰਦਾ ਹੈ। ਤਲਣ ਲਈ ਵੀ ਇਹ ਤੇਲ ਚੰਗਾ ਹੈ।
ਦੋਸਤੋ ਮੇਰੇ ਵਲੋਂ ਇਹ ਇੱਕ ਉਪਰਾਲਾ ਕੀਤਾ ਗਿਆ ਹੈ ਕਿ ਮੇਰੇ ਵੱਲੋਂ ਇੱਕਠੀ ਕੀਤੀ ਗਈ ਜਾਣਕਾਰੀ ਤੁਹਾਡੇ ਨਾਲ ਸਾਂਝੀ ਕੀਤੀ ਜਾ ਸਕੇ।
ਜੇਕਰ ਉਕਤ ਜਾਣਕਾਰੀ ਚੰਗੀ ਲੱਗੀ ਤਾਂ ਇਸਨੂੰ ਲਾਇਕ, ਸ਼ੇਅਰ ਅਤੇ ਕੋਮੈਂਟਸ ਜ਼ਰੂਰ ਕਰੋ।
ਧੰਨਵਾਦ।