27/06/2026
ਸੰਸਥਾ ਦੇ ਮੁੱਖੀ ਸ. ਸੁਖਵੰਤ ਸਿੰਘ ਬਰਾੜ ਖੁਦ ਨਸ਼ਿਆਂ ਦੀ ਸਮੱਸਿਆ ਨਾਲ ਜੂਝਦੇ ਰਹੇ ਸਨ ਅਤੇ ਉਹਨਾਂ ਨੇ ਆਪਣੀ ਜ਼ਿੰਦਗੀ ਦੇ 26 ਸਾਲ ਸਿਆਟਲ (ਅਮਰੀਕਾ) ਵਿੱਚ ਰਹਿੰਦੇ ਹੋਏ ਨਸ਼ੇ ਦੀ ਕਾਲੀ ਦੁਨੀਆਂ ਵਿੱਚ ਗੁਜ਼ਾਰੇ ਪਰ ਅੱਜ ਨਸ਼ਾ ਪੀੜਿਤਾਂ ਲਈ ਚਾਨਣ ਮੁਨਾਰਾ ਹਨ। ਉਹ 5 ਸਾਲ ਦੇ ਸਨ ਜਦ ਉਹਨਾਂ ਦੇ ਪਿਤਾ ਦਾ ਸਾਇਆ ਸਿਰ ਤੋਂ ਉੱਠ ਗਿਆ।
ਉਹਨਾਂ ਆਪਣੇ ਨਾਲ ਇਸ ਨੂੰ ਰੱਬ ਦੀ ਕੀਤੀ ਬੇਇਨਸਾਫ਼ੀ ਸਮਝਿਆ। 18 ਸਾਲ ਦੀ ਉਮਰ ਵਿੱਚ ਉਹ ਅਮਰੀਕਾ ਚਲੇ ਗਏ। ਇੱਕ ਆਜ਼ਾਦ ਦੇਸ਼ ਵਿੱਚ ਚੜ੍ਹਦੀ ਉਮਰੇ ਬੇਲਗਾਮ ਪੰਜਾਬੀ ਗੱਭਰੂ ਸਿਆਟਲ ਸ਼ਹਿਰ ਵਿੱਚ ਨਸ਼ਿਆਂ ਦੀ ਦਲਦਲ ਵਿੱਚ ਫਸ ਗਿਆ ਅਤੇ ਆਪਣੀ ਜ਼ਿੰਦਗੀ ਦੀ ਨਿਰਾਸ਼ਤਾ, ਇਕੱਲੇਪਣ ਅਤੇ ਸੱਚਾਈ ਤੋਂ ਭਜਦਾ ਹੋਇਆ, ਇਸ ਦਲਦਲ ਵਿੱਚ ਹੋਰ ਡੂੰਘਾ ਧੱਸਦਾ ਚਲਿਆ ਗਿਆ। ਬਹੁਤ ਥੋੜੇ ਸਮੇਂ ਵਿੱਚ ਹੀ ਉਹ ਸਿਆਟਲ ਦਾ ਇੱਕ ਬੇਹੂਦਾ ਨਸ਼ੇੜੀ ਅਤੇ ਸ਼ਰਾਬੀ ਬਣ ਗਿਆ ਜੋ ਬਿਨਾਂ ਨ੍ਹਾਤੇ-ਧੋਤੇ ਗਲੀਆਂ ਵਿੱਚ ਅਵਾਰਾ ਘੁੰਮਦਾ ਰਹਿੰਦਾ, ਨਸ਼ੇ ਦੀ ਪ੍ਰਾਪਤੀ ਲਈ ਜੁਰਮ ਕਰਨਾਂ ਤੇ ਜੇਲ੍ਹਾਂ ਵਿੱਚ ਜਾਣਾ ਉਸ ਲਈ ਆਮ ਗੱਲ ਬਣ ਗਈ। ਇਸ ਤੋਂ ਵੀ ਬੁਰਾ ਕਿ ਉਸ ਵਿਹਲੜ ਦਾ ਇੱਕ ਅਮਰੀਕਨ ਗੋਰੀ ਨਾਲ ਵਿਆਹ ਹੋ ਗਿਆ। ਨਸ਼ੇ ਦਾ ਕਾਰੋਬਾਰ (ਖਰੀਦ-ਵੇਚ) ਉਸਦਾ ਕਿੱਤਾ ਬਣ ਗਿਆ। ਹੁਣ ਅਜਿਹਾ ਕੋਈ ਕੇਸ ਨਹੀ ਸੀ ਜੋ ਉਸਦੇ ਖਿਲਾਫ ਵਾਸ਼ਿੰਗਟਨ ਵਿੱਚ ਦਰਜ ਨਾ ਹੋਇਆ ਹੋਵੇ। ਉਹ ਪੁਲਿਸ ਤੋਂ ਲੁਕਣ ਲਈ ਵੈਨਕੋਵਰ (ਕੈਨੇਡਾ) ਭੱਜ ਗਿਆ। ਪਰ ਉਸਦੀਆਂ ਆਦਤਾਂ ਉਹੀ ਰਹੀਆਂ, ਨਾ ਉਸਨੇ ਨਸ਼ੇ ਤੋਂ ਤੋਬਾ ਕੀਤੀ ਅਤੇ ਨਾ ਹੀ ਮਾੜੇ ਕੰਮਾਂ ਤੋਂ। ਫਿਰ ਉਸਨੇ ਉੱਥੇ ਇੱਕ ਇੰਡੀਅਨ (ਪੰਜਾਬੀ) ਕੁੜੀ ਨਾਲ ਵਿਆਹ ਕਰ ਲਿਆ ਜਦਕਿ ਉਹ ਉਸ ਸਮੇਂ ਕੈਲੇਫੋਰਨਿਆ ਰਹਿੰਦੀ ਇੱਕ ਹੋਰ ਕੁੜੀ ਨੂੰ ਪਿਆਰ ਕਰਦਾ ਤੇ ਮਿਲਦਾ ਸੀ। ਇਸ ਦੋਹਰੀ ਜ਼ਿੰਦਗੀ ਨੇ ਉਸ ਨੂੰ ਇੱਕ ਨਵੀਂ ਅੱਗ ਵਿੱਚ ਧੱਕ ਦਿੱਤਾ। ਅਮਰੀਕਾ ਕਨੇਡਾ ਦਾ ਕੋਈ ਨਸ਼ਾ ਨਹੀਂ ਸੀ ਜੋ ਉਸਨੇ ਵਰਤਿਆ ਨਾ ਹੋਵੇ-ਕੋਕੀਨ, ਕਰੈਕ, ਹੈਰੋਇਨ, ਕਰਿਸਟਲਮੈਂਥ, ਸਪੀਡ, ਐਕਸਟੇਸੀ, ਟਾਇਲੀਨੋਲ 3, ਮੈਥਾਮੈਫੇਟਾਈਨ, L.S.D. ਐਸਿਡ, ਮੈਥਾਡੋਨ, ਅਲਕੋਹਲ ਆਦਿ ਨਸ਼ੇ ਉਸਦੀ ਰੋਜ਼ਾਨਾ ਜ਼ਿੰਦਗੀ ਦਾ ਹਿੱਸਾ ਬਣ ਗਏ। ਨਸ਼ਿਆਂ ਦੀ ਤਸਕਰੀ ਤੇ ਹੋਰ ਜ਼ੁਰਮਾਂ ਕਰਕੇ ਸਿਆਟਲ ਦੀ ਕਾਉਂਟੀ ਜੇਲ ਉਸ ਲਈ ਜਿਵੇਂ ਘਰ ਬਣ ਗਈ ਸੀ। ਉਹ ਪੁਲਿਸ ਤੋਂ ਬਚਣ ਲਈ ਵੱਖ-ਵੱਖ ਸ਼ਹਿਰਾਂ ਵਿੱਚ ਘੁੰਮਦਾ ਰਿਹਾ। ਕਈ ਵਾਰ ਨਸ਼ੇ ਦੀ ਉਵਰਡੋਜ਼ ਕਾਰਨ -40 ਵਿੱਚ ਬੇਸੁੱਧ ਗਲੀਆਂ ਵਿੱਚ ਪਿਆ ਰਹਿੰਦਾ। ਕੁਝ ਕਿਸਮਤ ਵਾਲੇ ਹੀ ਹੁੰਦੇ ਹਨ ਜੋ ਇਹ ਪੱਤਣ ਚੱਟਕੇ ਵਾਪਿਸ ਮੁੜ ਪਾਉਂਦੇ ਹਨ। ਪਰ ਇਸਦਾ ਤਾਂ ਕੋਈ ਪੱਤਣ ਹੀ ਨਹੀਂ ਜਿਥੋਂ ਵਾਪਿਸ ਆਇਆ ਜਾ ਸਕੇ। ਹੁਣ ਉਹ ਵੈਸਟਰਨ ਕਨੇਡਾ ਤੇ ਅਮਰੀਕਾ ਦੇ ਕੈਲੇਫੋਰਨਿਆ, ਵਾਸ਼ਿੰਗਟਨ, ਅਲਬਰਟਾ ਤੇ ਅਲਾਸਕਾ ਵਿੱਚ ਸਿਰੇ ਦੇ ਨਸ਼ਾ ਤਸਕਰ ਅਤੇ ਵਿਗੜੇ ਹੋਏ ਬਦਮਾਸ਼ ਦੇ ਤੌਰ ਤੇ ਮਸ਼ਹੂਰ ਹੋ ਗਿਆ। ਆਪਣੀ ਜ਼ਿੰਦਗੀ ਦੇ 26 ਅਣਮੁੱਲੇ ਨਾਲ ਉਸਨੇ ਇਹ ਨਰਕ ਭੋਗਿਆ।
ਫੇਰ ਵਾਹਿਗੁਰੂ ਨੇ ਉਸਤੇ ਮਿਹਰ ਕੀਤੀ ਤੇ ਕਿਸੇ ਤਰ੍ਹਾਂ ਸਿਆਟਲ ਦੀ ਜੇਲ ਵਿੱਚ ਏ.ਏ.
ਅਤੇ ਐਨ.ਏ. ਦੀਆਂ ਮੀਟਿੰਗਾਂ ਵਿੱਚ ਜਾਣ ਲੱਗਾ। ਆਪਣੀ ਨਸ਼ੇ ਦੀ ਆਦਤ, ਅਵਾਰਾਪਣ ਤੇ ਜੇਲਾਂ ਦੀ ਜ਼ਿੰਦਗੀ ਤੋਂ ਤੰਗ ਆ ਕੇ ਉਸਨੇ ਰੱਬ ਅੱਗੇ ਸਮਰਪਣ ਕਰ ਦਿੱਤਾ ਤੇ ਆਪਣੀਆਂ ਸਾਰੀਆਂ ਖਾਮੀਆਂ ਰੱਬ ਕੋਲ ਸਵੀਕਾਰ ਸਰ