20/10/2025
ਦਵਾ ਕੰਪਨੀਆਂ ਨੂੰ ਮਾਲਾਮਾਲ ਕਰਨ ਵਾਲੇ ਚਾਰ ਰੋਗ।
ਡਾਇਬਟੀਜ਼, ਥਾਇਰਾਇਡ, ਹਾਈਪਰਟੈਨਸ਼ਨ ਅਤੇ ਦਿਲ ਦੇ ਰੋਗ।
ਤੁਸੀਂ ਵੀ ਸ਼ਾਇਦ ਵਪਾਰ ਦਾ ਇੱਕ ਪ੍ਰਮੁੱਖ ਸਿਧਾਂਤ ਸਮਝਦੇ ਹੋਵੋਗੇ ਕਿ ਵਪਾਰ ਹੋਣਾ ਚਾਹੀਦੈ, ਜੇਕਰ ਉਹ ਗਾਹਕ ਤੁਹਾਡਾ ਪ੍ਰੋਡਕਟ ਜਾਂ ਮਾਲ ਰੋਜ਼ਾਨਾ ਜਾਂ ਦਿਨ ਚ ਤਿੰਨ ਵਾਰ ਇਸਤੇਮਾਲ ਕਰਨ ਤਾਂ ਫਿਰ ਤਾਂ ਕਹਿਣਾ ਹੀ ਕੀ ਹੈ, ਲਗਭਗ ਹਰੇਕ ਵਪਾਰੀ ਇਹੀ ਚਾਹੁੰਦਾ ਹੈ ਕਿ ਉਹਨੂੰ ਲੰਬੇ ਸਮੇਂ ਤੱਕ ਦਾ ਕੋਈ ਗਾਹਕ ਮਿਲ ਜਾਵੇ ਹੁਣ ਜਦਕਿ ਚਿਕਿਤਸਾ ਵੀ ਇੱਕ ਵਪਾਰ ਬਣ ਚੁੱਕਾ ਹੈ। ਇਸ ਲਈ ਉਹ ਵੀ ਆਪਣੇ ਲਈ ਚੰਗੇ ਗਾਹਕਾਂ ਦੀ ਤਲਾਸ਼ ਕਰ ਰਿਹਾ ਹੈ ਤੇ ਇਹੋ ਜਿਹੇ ਗ੍ਰਾਹਕ ਚਾਹੁੰਦਾ ਹੈ ਜੋ ਉਨ੍ਹਾਂ ਦੀਆਂ ਦਵਾਈਆਂ ਹਰ ਰੋਜ਼ ਲੈਣ ਤੇ ਜ਼ਿੰਦਗੀ ਭਰ ਲੈਣ ਚਾਹੇ ਫਾਰਮਾ ਕੰਪਨੀ ਦੇ ਮਾਲਕ ਹੋਣ ਜਾਂ ਉਨ੍ਹਾਂ ਦੇ ਸੀ ਈ ਓ ਹੋਣ ਜਾਂ ਮਾਰਕੀਟਿੰਗ ਸਟਾਫ ਹੋਵੇ, ਉਹ ਇਹੀ ਚਾਹੁੰਦੇ ਹਨ ਕਿ ਉਨ੍ਹਾਂ ਨੂੰ ਇਹੋ ਜਿਹੀਆਂ ਬੀਮਾਰੀਆਂ ਦੇ ਰੋਗੀ ਮਿਲ ਜਾਣ ਜੋ ਜ਼ਿੰਦਗੀ ਭਰ ਲਈ ਚਲਦੇ ਰਹਿਣ ਤੇ ਉਨ੍ਹਾਂ ਦੀਆਂ ਦਵਾਈਆਂ ਦਾ ਸੇਵਨ ਕਰਦੇ ਰਹਿਣ।
ਇਹੋ ਜਿਹੀਆਂ ਚਾਰ ਬਿਮਾਰੀਆਂ ਹਨ ਜਿਨ੍ਹਾਂ ਦੇ ਰੋਗੀਆਂ ਨੂੰ ਜ਼ਿੰਦਗੀ ਭਰ ਦਵਾਈਆਂ ਤੇ ਨਿਰਭਰ ਰਹਿਣਾ ਪੈਂਦਾ ਹੈ ਇਨ੍ਹਾਂ ਦਾ ਵੱਖ ਵੱਖ ਵਿਸਥਾਰਪੂਰਬਕ ਵਿਸ਼ਲੇਸ਼ਣ ਕਰਾਂਗੇ ਤਾਂ ਸਭ ਤੋਂ ਪਹਿਲਾਂ ਅੱਜ ਗੱਲ ਕਰਾਂਗੇ ਡਾਇਬਟੀਜ਼ ਬਾਰੇ।
ਅੱਜ ਦੇ ਸਮੇਂ ਚ ਇੱਕ ਰੋਗ ਬਹੁਤ ਹੀ ਆਮ ਹੁੰਦਾ ਜਾ ਰਿਹਾ ਹੈ ਉਹ ਰੋਗ ਹੈ ਡਾਇਬਿਟੀਜ਼।
ਡਾਇਬਟੀਜ਼ ਆਮਤੌਰ ਤੇ ਜ਼ਿੰਦਗੀ ਭਰ ਰਹਿਣ ਵਾਲਾ ਰੋਗ ਮੰਨਿਆ ਜਾਂਦਾ ਹੈ ਇਹਦੇ ਬਾਰੇ ਆਮ ਧਾਰਨਾ ਹੈ ਕਿ ਇਹਦੇ ਲਈ ਜ਼ਿੰਦਗੀ ਭਰ ਜਾਂ ਮਰਦੇ ਦਮ ਤੱਕ ਦਵਾਈਆਂ ਦਾ ਸੇਵਨ ਕਰਨਾ ਪੈਂਦਾ ਹੈ ਤੇ ਡਾਕਟਰਾਂ ਦੀ ਨਿਗਰਾਨੀ ਦੇ ਵਿੱਚ ਰਹਿਣਾ ਪੈਂਦਾ ਇਸ ਰੋਗ ਨਾਲ ਰੋਗੀ ਤਾਂ ਦੁਖੀ ਹੋ ਜਾਂਦਾ ਹੈ ਪਰ ਡਾਕਟਰ (ਕੁਝ ਕਰਤਭ ਨਿਸ਼ਟ ਤੇ ਇਮਾਨਦਾਰ ਨੂੰ ਛੱਡਕੇ) ਫਾਰਮਾ ਕੰਪਨੀਆਂ ਤੇ ਡਾਇਗਨੋਸਟਿਕ ਸੈਂਟਰ ਖ਼ੁਸ਼ੀ ਨਾਲ ਫੁੱਲੇ ਨਹੀਂ ਸਮਾਉਂਦੇ, ਇਹੀ ਉਹ ਬਿਮਾਰੀਆਂ ਹਨ ਜਿਨ੍ਹਾਂ ਨੂੰ ਮਲਟੀਨੈਸ਼ਨਲ ਕੰਪਨੀਆਂ ਸੋਨੇ ਦਾ ਆਂਡਾ ਦੇਣ ਵਾਲੀ ਮੁਰਗੀ ਸਮਝਦਿਆਂ ਹਨ।
ਡਾਇਬਟੀਜ਼ ਕਦੋਂ ਡਾਇਗਨੋਜ਼ ਹੁੰਦੀ ਹੈ।
ਅਕਸਰ ਲੋਕਾਂ ਦੀ ਵਧੀ ਹੋਈ ਸ਼ੂਗਰ ਟੈਨਸ਼ਨ ਤਣਾਅ ਜਾਂ ਡਰ ਦੇ ਸਮੇਂ ਪਤਾ ਚੱਲਦੀ ਹੈ ਜਿਵੇਂ ਤੁਹਾਡਾ ਆਪ੍ਰੇਸ਼ਨ ਹੋਣ ਵਾਲਾ ਹੈ ਗਰਭ ਅਵਸਥਾ ਹੋਣ ਵੇਲੇ ਤਣਾਅ ਹੋਵੇ ਜਾਂ ਕਿਸੇ ਨੇੜਲੇ ਸੱਜਣ ਮਿੱਤਰ ਦੀ ਮੌਤ ਤੋਂ ਬਾਅਦ ਇਹਦੇ ਵਿੱਚ ਜਦੋਂ ਰੁਟੀਨ ਟੈਸਟ ਹੁੰਦਾ ਹੈ ਤਾਂ ਉਹਨੂੰ ਸ਼ੂਗਰ ਦਾ ਮਰੀਜ਼ ਕਰਾਰ ਦੇ ਦਿੱਤਾ ਜਾਂਦਾ ਹੈ ਅਤੇ ਤਾਬੜਤੋੜ ਦਵਾਈਆਂ ਸ਼ੁਰੂ ਕਰ ਦਿੱਤੀਆਂ ਜਾਂਦੀਆਂ ਹਨ। ਇਹੋ ਜਿਹੇ ਸਮੇਂ ਨਾ ਤਾਂ ਮਰੀਜ਼ ਆਪਣੀ ਮਾਨਸਿਕ ਅਵਸਥਾ ਤੇ ਗੌਰ ਕਰ ਸਕਦਾ ਹੈ ਤੇ ਨਾ ਹੀ ਡਾਕਟਰ ਇਹਦੇ ਬਾਰੇ ਜਾਣਨ ਦੇ ਲਈ ਕੋਈ ਮਿਹਨਤ ਕਰਦਾ ਹੈ। ਦੂਜਾ ਡਾਇਬਟੀਜ਼ ਦਾ ਪਤਾ ਕਿਸੇ ਦਵਾਈ ਦੇ ਦੁਸ਼ਪ੍ਰਭਾਵ ਹੋ ਜਾਣ ਦੇ ਬਾਅਦ ਹੀ ਪਤਾ ਚਲਦਾ ਹੈ। ਤੀਜਾ ਡਾਇਬਿਟੀਜ਼ ਦਾ ਪਤਾ ਸਾਡੀ ਲੰਬੇ ਸਮੇਂ ਤੋਂ ਚੱਲ ਰਹੀ ਇਹ ਵਿਗੜੀ ਹੋਈ ਦਿਨ ਚਰਿਆ ਤੋਂ ਬਾਅਦ ਪਤਾ ਚੱਲਦਾ ਹੈ। ਚੌਥਾ ਪਤਾ ਸਾਡੇ ਲੀਵਰ, ਦਿਲ ਦੇ ਆਪਣੇ ਕੰਮ ਨੂੰ ਸੁਚਾਰੂ ਰੂਪ ਨਾਲ ਨਾ ਕਰਨ ਤੇ ਪਤਾ ਚਲਦਾ ਹੈ। ਹੁਣ ਉੱਪਰਲੇ ਚਾਰ ਕਾਰਨਾਂ ਨਾਲ ਸਾਡੇ ਸਰੀਰ ਵਿੱਚ ਸ਼ੂਗਰ ਦਾ ਲੈਵਲ ਵਧ ਜਾਂਦਾ ਹੈ। ਇੱਥੇ ਚਕਿਤਸਕ ਜਾਂ ਡਾਕਟਰ ਨੂੰ ਚਾਹੀਦਾ ਕਿ ਉਹ ਸਭ ਤੋਂ ਪਹਿਲਾਂ ਰੋਗੀ ਦਾ ਸ਼ੂਗਰ ਲੈਵਲ ਵਧਣ ਦਾ ਕਾਰਨ ਪਤਾ ਕਰੇ ਅਤੇ ਅਸਲ ਵਿਚ ਕਿਸੇ ਵੀ ਡਾਕਟਰ ਜਾਂ ਚਿਕਿਤਸਕ ਦਾ ਧਿਆਨ ਇਨ੍ਹਾਂ ਗੱਲਾਂ ਵਲ ਬਹੁਤ ਘਟ ਜਾਂਦਾ ਹੈ ਕਿ ਡਾਇਬਟੀਜ਼ (ਸ਼ੂਗਰ) ਹੋਣ ਦਾ ਮੁੱਖ ਕਾਰਨ ਕੀ ਹੈ ਉਹ ਤਾਂ ਸਭ ਤੋਂ ਪਹਿਲਾਂ ਰੀਡਿੰਗ ਦੇਖ ਕੇ ਦਵਾਈਆਂ ਲਿਖਣ ਚ ਵਿਅਸਤ ਹੋ ਜਾਂਦਾ ਹੈ। ਕਾਰਨ ਕੋਈ ਵੀ ਹੋਵੇ ਇਲਾਜ ਇੱਕ ਹੀ ਤਰ੍ਹਾਂ ਦਾ ਸ਼ੁਰੂ ਹੁੰਦਾ ਹੈ।
ਇਹ ਤਾਂ ਚਕਿਤਸਾ ਦੇ ਸਿਧਾਂਤਾਂ ਦੇ ਖ਼ਿਲਾਫ਼ ਹੈ ਕਿਉਂਕਿ ਚਕਿਤਸਾ ਦਾ ਸਭ ਤੋਂ ਪਹਿਲਾ ਸਿਧਾਂਤ ਜੋ ਅਚਾਰੀਆ ਸ਼ੁਸਰਤ ਜੀ ਨੇ ਦਿੱਤਾ "ਸੰਕਸ਼ਿਪਤ: ਕ੍ਰਿਆ ਯੋਗੇ ਨਿਦਾਨ ਪਰਿਵਰਜਨਮ" ਅਰਥਾਤ ਸਭ ਤੋਂ ਪਹਿਲਾਂ ਰੋਗ ਦੇ ਹੋਣ ਦੇ ਕਾਰਨਾਂ ਨੂੰ ਰੋਕਿਆ ਜਾਵੇ ਤੇ ਉਨ੍ਹਾਂ ਨੂੰ ਨਸ਼ਟ ਕੀਤਾ ਜਾਵੇ ਪਰ ਆਧੁਨਿਕ ਚਕਿਤਸਕ ਕਾਰਨ ਨੂੰ ਅਣਦੇਖਾ ਕਰਦੇ ਹੋਏ ਆਪਣਾ ਸਭ ਘੋਸ਼ਿਤ ਬ੍ਰਹਮਅਸਤਰ ਗੋਲੀਆਂ ਅਤੇ ਇੰਸੁਲਿਨ ਰੋਗੀ ਨੂੰ ਲਿਖ ਦਿੰਦੇ ਹਨ ਤੇ ਬੇਚਾਰਾ ਸਿਹਤ ਦੇ ਮਾਮਲੇ ਚ ਅਨਪਡ਼੍ਹ ਰੋਗੀ ਇਨ੍ਹਾਂ ਗੋਲੀਆਂ ਨੂੰ ਨਿਗਲਣਾ ਸ਼ੁਰੂ ਕਰ ਦਿੰਦਾ ਹੈ ਤੇ ਫਿਰ ਆਪਣੇ ਲਈ ਮੁਸੀਬਤਾਂ ਨੂੰ ਸੱਦਾ ਦੇ ਦਿੰਦਾ ਹੈ। ਸਾਲ -ਦਰ -ਸਾਲ ਗੋਲੀਆਂ-ਦਰ- ਗੋਲੀਆਂ ਉਹ ਵੀ ਜ਼ਿਆਦਾ ਰੋਗੀ ਹੁੰਦਾ ਚਲਿਆ ਜਾਂਦਾ ਹੈ।ਸਾਡੇ ਸਰੀਰ ਵਿੱਚ ਪ੍ਰਕਿਰਤਕ ਤੌਰ ਤੇ ਬਿਮਾਰੀਆਂ ਨਾਲ ਲੜਨ ਦੀ ਤਾਕਤ ਹੁੰਦੀ ਹੈ ਇਹ ਇੱਕ ਅਦਭੁੱਤ ਤੰਤਰ ਹੈ ਜਦੋਂ ਇਹ ਆਪਣਾ ਕੰਮ ਸ਼ੁਰੂ ਕਰਨ ਹੀ ਵਾਲਾ ਹੁੰਦਾ ਹੈ ਕਿ ਅਸੀਂ ਬਾਹਰ ਤੋਂ ਕੈਮੀਕਲ ਦਾ ਡੋਜ਼ ਲੈ ਲੈਂਦੇ ਹਾਂ। ਜੀਹਦੇ ਨਾਲ ਸਰੀਰ ਦਾ ਇਹ ਤੰਤਰ ਕਿਰਿਆਸ਼ੀਲ ਨਹੀਂ ਹੁੰਦਾ ਤੇ ਸਾਡਾ ਸਰੀਰ ਬਾਹਰ ਤੋਂ ਆਏ ਹੋਏ ਰਸਾਇਣਾਂ ਤੇ ਨਿਰਭਰ ਹੋ ਜਾਂਦਾ ਹੈ। ਕਹਿਣ ਦਾ ਮਤਲਬ ਇਹ ਹੈ ਕਿ ਸ਼ਰੀਰ ਆਲਸੀ ਹੋ ਜਾਂਦਾ ਹੈ ਤੇ ਸਾਡੇ ਸਰੀਰ ਨੂੰ ਇਨ੍ਹਾਂ ਰਸਾਇਣਾਂ ਦੀ ਆਦਤ ਪੈ ਜਾਂਦੀ ਹੈ। ਇਸ ਲਈ ਜਦੋਂ ਵੀ ਸਾਨੂੰ ਪਤਾ ਚੱਲੇ ਕਿ ਸਾਡਾ ਸ਼ੂਗਰ ਲੇਵਲ ਵਧ ਗਿਆ ਹੈ ਤਾਂ ਘੱਟੋ- ਘੱਟ ਦੋ ਤੋਂ ਤਿੰਨ ਜਗ੍ਹਾ ਤੋਂ ਚੰਗੀ ਲੈਬਾਰਟਰੀ ਤੋਂ ਟੈਸਟ ਕਰਵਾਏ ਜਾਣ ਤੇ ਕਨਫਰਮ ਕੀਤਾ ਜਾਵੇ ਕਿ ਜਾਂਚ ਸਹੀ ਵੀ ਹੈ ਜਾਂ ਨਹੀਂ ਜੇਕਰ ਸਾਰੀਆਂ ਰਿਪੋਰਟਾਂ ਚ ਸੂਗਰ ਦਾ ਲੈਵਲ ਵਧਿਆ ਹੋਈ ਆਵੇ ਤਾਂ ਖ਼ੁਦ ਸਭ ਤੋਂ ਪਹਿਲਾਂ ਇਹ ਦੇਖੋ ਕਿ ਤੁਹਾਡਾ ਸ਼ੂਗਰ ਲੇਵਲ ਵਧਣ ਦੀ ਵਜ੍ਹਾ ਕੀ ਹੈ। ਤਣਾਅ ਹੈ,ਡਰ ਹੈ, ਦਵਾਈਆਂ ਹਨ,ਤੁਹਾਡੀ ਗਲਤ ਜੀਵਨ ਸ਼ੈਲੀ ਹੈ ਜਾਂ ਫਿਰ ਕਿਸੇ ਦਵਾਈ ਦਾ ਦੁਸ਼ਪ੍ਰਭਾਵ ਹੈ ਜੋ ਕੋਈ ਲੰਬੇ ਸਮੇਂ ਤੋਂ ਲੈ ਰਹੇ ਹੋ ਜਾਂ ਹੁਣੇ ਸ਼ੁਰੂ ਕੀਤੀਆਂ ਹਣ। ਜਦੋਂ ਤੁਸੀਂ ਖੁਦ ਹੀ ਕਾਰਨ ਖੋਜ ਲਵੋਗੇ ਤਾਂ ਖ਼ੁਦ ਹੀ ਉਸ ਕਾਰਨ ਨੂੰ ਮਿਟਾਓ ਧਰਮ ਨਾਲ, ਵੱਡੇ ਤੋਂ ਆਪਣੀ ਸਮੱਸਿਆ ਦਾ ਨਿਰਾਕਰਨ ਜਾਣ ਕੇ ਜਾਂ ਕਿਸੇ ਵਿਸ਼ੇਸ਼ਗ ਦੀ ਸਲਾਹ ਲੈ ਕੇ ਯਕੀਨ ਮੰਨੋ ਤੁਹਾਡਾ ਤਨਾਅ, ਚਿੰਤਾ ਜਾਂ ਡਰ ਖਤਮ ਹੁੰਦੇ ਹੀ ਕੁਝ ਦਿਨਾਂ ਜਾਂ ਕੁਝ ਹਫਤਿਆਂ ਚ ਤੁਹਾਡੀ ਸ਼ੂਗਰ ਦਾ ਲੈਵਲ ਨਾਰਮਲ ਹੋ ਜਾਵੇਗਾ। ਚਾਹੇ ਉਹ 500 mg/dl ਤੋਂ ਲੈ ਕੇ 600 mg/dl ਤਕ ਹੋਵੇ ਤਾਂ ਵੀ ਨਾਰਮਲ ਆ ਜਾਵੇਗਾ ਕਿਉਂਕਿ ਇਹ ਮੇਰਾ ਪਿਛਲੇ ਕੁਝ ਸਾਲਾਂ ਤੋਂ ਕਾਫੀ ਰੋਗੀਆਂ ਨੂੰ ਪਰਾਮਰਸ਼ ਦੇਣ ਤੋਂ ਬਾਅਦ ਲਿਆ ਗਿਆ ਅਨੁਭਵ ਹੈ। ਜੇਕਰ ਤੁਹਾਡੀ ਜੀਵਨਸ਼ੈਲੀ ਇਹਦੇ ਲਈ ਉੱਤਰਦਾਈ ਹੈ ਤਾਂ ਉਹਨੂੰ ਜਲਦ ਤੋਂ ਜਲਦ ਬਦਲ ਦਿਓ। ਸਹੀ ਸਮੇਂ ਤੇ ਉੱਠੋ ਸਹੀ ਸਮੇਂ ਤੇ ਸੌਂ ਜਾਓ, ਸਹੀ ਖਾਓ ਪੀਓ, ਕਸਰਤ ਤੇ ਯੋਗਾ ਕਰੋ। ਦੱਸ ਪੰਦਰਾਂ ਦਿਨਾਂ ਚ ਜ਼ਿਆਦਾਤਰ ਰੋਗੀਆਂ ਦੀ ਸ਼ੂਗਰ ਨਾਰਮਲ ਹੋਣੀ ਸ਼ੁਰੂ ਹੋ ਜਾਂਦੀ ਹੈ। ਜੇਕਰ ਇਹਦਾ ਕਾਰਨ ਦਵਾਈਆਂ ਦੇ ਦੁਰਪ੍ਰਭਾਵ ਨਾਲ ਹੋਵੇ ਜਿਵੇਂ ਗਰਭ ਨਿਰੋਧਕ ਗੋਲੀਆਂ ਐਂਟੀ ਐਲਰਜਿਕ ਗੋਲੀਆਂ ਸਟੀਰਾਇਡ ਥਾਈਰਾਕਸਿਨ ਇਸ ਤਰ੍ਹਾਂ ਦੀਆਂ ਬਹੁਤ ਸਾਰੀਆਂ ਦਵਾਈਆਂ ਹਨ। ਉਨ੍ਹਾਂ ਬਾਰੇ ਉਚਿਤ ਪਰਾਮਰਸ਼ ਲੈਕੇ ਬੰਦ ਕਰਨ ਦੀ ਯੋਜਨਾ ਬਣਾਓ ਤੁਹਾਡੀ ਸ਼ੂਗਰ ਪੰਦਰਾਂ ਤੋਂ ਤੀਹ ਦਿਨਾਂ ਦੇ ਵਿੱਚ ਨਾਰਮਲ ਹੋਣ ਦੀ ਪੂਰੀ ਪੂਰੀ ਸੰਭਾਵਨਾ ਬਣ ਜਾਂਦੀ ਹੈ ਜੇਕਰ ਤੁਹਾਡੀ ਵਧੀ ਹੋਈ ਸ਼ੂਗਰ ਦੀ ਵਜ੍ਹਾ ਤੁਹਾਡੇ ਲਿਵਰ ਜਾਂ ਦਿਲ ਦੀ ਕਮਜ਼ੋਰੀ ਹੈ ਜੋ ਕਿ ਤੁਹਾਡਾ ਇਮਾਨਦਾਰ ਡਾਕਟਰ ਵੈਦ ਜਾਂ ਚਿਕਿਤਸਕ ਤੁਹਾਨੂੰ ਜਰੂਰ ਦੱਸੇਗਾ ਤਾਂ ਉਹਦੇ ਦੱਸੇ ਗਏ ਅਨੁਸਾਰ ਲੀਵਰ ਤੇ ਦਿਲ ਨੂੰ ਤਾਕਤ ਦੇਣ ਵਾਲੀਆਂ ਦਵਾਈਆਂ ਦਾ ਸੇਵਨ ਕਰੋ। ਇਨ੍ਹਾਂ ਨੂੰ ਤਾਕਤਵਰ ਬਣਾਉਣ ਲਈ ਕੋਈ ਕੈਮੀਕਲ ਜਾਂ ਬਾਜ਼ਾਰੂ ਵਿਟਾਮਿਨ ਖਾਣਾ ਨਾ ਸ਼ੁਰੂ ਕਰ ਦਿਓ ਇਹਦੇ ਲਈ ਜੜੀ ਬੂਟੀਆਂ, ਯੋਗਾ, ਧਿਆਨ ਚੰਗਾ ਆਹਾਰ ਵਿਹਾਰ ਇਹ ਚੀਜ਼ਾਂ ਸਰਵ ਉੱਤਮ ਹਨ ਜੇਕਰ ਕਾਰਨ ਹਟਣ ਦੇ ਬਾਅਦ ਵੀ ਸ਼ੂਗਰ ਲੈਵਲ ਨਾਰਮਲ ਨਾ ਹੋਵੇ ਤਾਂ ਕਿਸੇ ਕੁਸ਼ਲ ਆਯੁਰਵੈਦਿਕ ਯੂਨਾਨੀ ਜਾਂ ਹੋਮਿਓਪੈਥਿਕ ਡਾਕਟਰ ਤੋਂ ਚਿਕਿਤਸਾ ਕਰਵਾਓ। ਇਹਦੇ ਨਾਲ ਤੁਹਾਡੀ ਸ਼ੂਗਰ ਲੈਵਲ ਨਾਰਮਲ ਹੋ ਜਾਵੇਗੀ ਜੇਕਰ ਦਵਾਈਆਂ ਵੀ ਵੀਹ ਤੋਂ ਤੀਹ ਦਿਨ ਲੈਣ ਤੇ ਤੁਹਾਡੀ ਸ਼ੂਗਰ ਨਾਰਮਲ ਨਾ ਹੋਵੇ ਫਿਰ ਤੁਸੀਂ ਐਲੋਪੈਥੀ ਦੀਆਂ ਦਵਾਈਆਂ ਖਾਓ ਪਰ ਹੌਲੀ ਹੌਲੀ ਇਨ੍ਹਾਂ ਨੂੰ ਵੀ ਛੱਡਣ ਦੀ ਨੀਤ ਨਾਲ ਖਾਣੀਆਂ ਚਾਹੀਦੀਆਂ ਹਨ। ਜੇਕਰ ਅਸੀਂ ਇਸ ਤਰ੍ਹਾਂ ਕਰਾਂਗੇ ਤਾਂ ਯਕੀਨ ਕਰਿਓ ਇਸ ਫਾਰਮੂਲੇ ਨੂੰ ਅਪਣਾ ਕੇ ਦੱਸ ਕਰੋੜ ਚੋਂ ਅੱਠ ਕਰੋੜ ਲੋਕਾਂ ਨੂੰ ਅਸੀਂ ਜ਼ਿੰਦਗੀ ਭਰ ਖਾਣ ਵਾਲੀਆਂ ਦਵਾਈਆਂ ਤੋਂ ਬਚਾ ਸਕਦੇ ਹਾਂ ਅਤੇ ਉਨ੍ਹਾਂ ਨੂੰ ਚੰਗੀ ਸੇਧ ਦੇ ਸਕਦੇ ਹਾਂ। ਉਹ ਵੀ ਬਿਨਾਂ ਕਿਸੇ ਦਵਾਈ ਦੇ।
ਇਸ ਪੋਸਟ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਕਿ ਮਾਨਵਤਾ ਦੀ ਭਲਾਈ ਵਾਸਤੇ ਅਤੇ ਲੋਕਾ ਨੂੰ ਡਾਇਬਿਟੀਜ਼ ਦੇ ਡਰ ਤੋਂ ਬਚਾਉਣ ਵਾਸਤੇ ਜ਼ਿਆਦਾ ਤੋਂ ਜ਼ਿਆਦਾ ਲੋਕਾਂ ਨੂੰ ਜਾਗਰੂਕ ਕੀਤਾ ਜਾ ਸਕੇ। ਇਸੇ ਲੜੀ ਨੂੰ ਅੱਗੇ ਤੋਰਦੇ ਹੋਏ ਕੱਲ੍ਹ ਆਪਾਂ ਥਾਈਰਾਈਡ ਦੀ ਸਮੱਸਿਆ ਦਾ ਵਿਸਥਾਰਪੂਰਵਕ ਵਰਣਨ ਕਰਾਂਗੇ।
ਧੰਨਵਾਦ।
ਲਾਈਫ ਕੇਅਰ ਵੈਲਨੈਸ ਸੈਂਟਰ ਬਠਿੰਡਾ
9878164802,9478088900,7347574537,9478586013