01/06/2026
ਅੱਜ ਮਿਤੀ 31-05-2026 ਨੂੰ ਡੀ ਐਡਿਕਸ਼ਨ, ਓਟ ਸੈਂਟਰ ਅਤੇ ਰਿਹੇਬਲੀਟੇਸਨ ਆਊਟਸੌਰਸ ਮੁਲਾਜਮ ਯੂਨੀਅਨ ਪੰਜਾਬ ਵਲੋਂ ਸੂਬਾ ਪੱਧਰੀ ਮੀਟਿੰਗ ਕੀਤੀ ਗਈ ਜਿਸ ਵਿਚ ਪੰਜਾਬ ਭਰ ਤੋਂ ਮੁਲਾਜਮਾਂ ਨੇ ਵੱਧ-ਚੜ੍ਹ ਕੇ ਹਿਸਾ ਲਿਆ, ਇਸ ਮੌਕੇ ਹੋਈਂ ਚੋਣ ਵਿੱਚ ਸਰਗਰਮ ਆਗੂ ਸੁਰਿੰਦਰ ਸਿੰਘ ਲਾਡਾ ਨੂੰ ਪੰਜਾਬ ਦਾ ਪ੍ਰਧਾਨ ਚੁਣਿਆ ਗਿਆ,ਇਹ ਚੋਣ ਮੌਕੇ ਸਾਬਕਾ ਸਿਵਲ ਸਰਜਨ ਡਾ. ਚੰਦਰ ਸ਼ੇਖਰ ਕੱਕੜ (ਸੀਨੀਅਰ ਸਲਾਹਕਾਰ ਪੀ.ਸੀ.ਐਮ.ਐੱਸ ਐਸੋਸੀਏਸ਼ਨ ਪੰਜਾਬ) ਅਤੇ ਤਾਲਮੇਲ ਕਮੇਟੀ ਪੈਰਾਮੈਡੀਕਲ ਤੇ ਸਿਹਤ ਕਰਮਚਾਰੀ ਪੰਜਾਬ ਦੇ ਚੇਅਰਮੈਨ ਕੁਲਬੀਰ ਸਿੰਘ ਮੋਗਾ ਦੀ ਦੇਖ਼ਰੇਖ ਤੇ ਅਗਵਾਈ ਹੇਠ ਕਰਵਾਈ ਗਈ ਇਸ ਮੌਕੇ ਗੱਲਬਾਤ ਕਰਦਿਆਂ ਸੂਬਾ ਪ੍ਰਧਾਨ ਸੁਰਿੰਦਰ ਸਿੰਘ ਲਾਡਾ ਨੇ ਕਿਹਾ ਕਿ ਇਹ ਜਥੇਬੰਦੀ ਆਊਟਸੋਰਸ ਮੁਲਾਜ਼ਮਾਂ ਦੀਆਂ ਹੱਕੀ ਮੰਗਾਂ ਦੇ ਲਈ ਸਰਗਰਮੀ ਦੇ ਨਾਲ ਕੰਮ ਕਰੇਗੀ ਅਤੇ ਮੁਲਾਜ਼ਮਾਂ ਦੇ ਹਿੱਤਾਂ ਲਈ ਡਟ ਕਿ ਪਹਿਰਾ ਦੇਵੇਗੀ ਉਹਨਾਂ ਦੱਸਿਆ ਕਿ ਆਊਟਸੋਰਸ ਜਥੇਬੰਦੀ ਤਾਲਮੇਲ ਕਮੇਟੀ ਪੈਰਾਮੈਡੀਕਲ ਤੇ ਸਿਹਤ ਕਰਮਚਾਰੀ ਪੰਜਾਬ ਦੀ ਅਗਵਾਈ ਹੇਠ ਸਮੁੱਚੇ ਮੁਲਾਜ਼ਮ ਵਰਗ ਦੇ ਹਿੱਤਾਂ ਲਈ ਵੀ ਸਾਂਝੇ ਸੰਘਰਸ਼ਾਂ ਦੇ ਵਿੱਚ ਵਧ ਚੜ ਕਿ ਹਿੱਸਾ ਲੇਵਗੀ ਇਸ ਮੌਕੇ ਨਵੀਂ ਕਮੇਟੀ ਨੂੰ ਵਧਾਈ ਦਿੰਦੇ ਹੋਏ ਤਾਲਮੇਲ ਕਮੇਟੀ ਪੈਰਾਮੈਡੀਕਲ ਤੇ ਸਿਹਤ ਕਰਮਚਾਰੀ ਪੰਜਾਬ ਦੇ ਚੇਅਰਮੈਨ ਕੁਲਬੀਰ ਸਿੰਘ ਮੋਗਾ ਅਤੇ ਸਾਬਕਾ ਸਿਵਲ ਸਰਜਨ ਡਾ. ਚੰਦਰ ਸ਼ੇਖਰ ਕੱਕੜ (ਸੀਨੀਅਰ ਸਲਾਹਕਾਰ ਪੀ.ਸੀ.ਐਮ.ਐੱਸ ਐਸੋਸੀਏਸ਼ਨ ਪੰਜਾਬ) ਨੇ ਕਿਹਾ ਕਿ ਅੱਜ ਮੁਲਾਜ਼ਮ ਵਰਗ ਨੂੰ ਜਥੇਬੰਦਕ ਹੋਣ ਦੀ ਬਹੁਤ ਲੋੜ ਹੈ ਤਾਂਹੀ ਮੁਲਾਜ਼ਮਾਂ ਦੀਆਂ ਮੰਗਾਂ ਨੂੰ ਪੂਰਾ ਕਰਵਾਇਆ ਜਾ ਸਕੇਗਾ ਅਤੇ ਰੁਜਗਾਰ ਬਚਾਏ ਜਾ ਸਕਣਗੇ ਇਸ ਮੌਕੇ ਚੁਣੇ ਗਏ ਬਾਕੀ ਅਹੁਦੇਦਾਰਾਂ ਵਿੱਚ ਯਾਦਵਿੰਦਰ ਸਿੰਘ ਪਟਿਆਲਾ ਨੂੰ ਮੀਤ ਪ੍ਰਧਾਨ, ਗੁਰਪ੍ਰੀਤ ਸਿੰਘ ਮੋਗਾ ਸੀਨੀਅਰ ਮੀਤ ਪ੍ਰਧਾਨ,ਮੈਡਮ ਕੁਸਮ ਮਲਹੋਤਰਾ ਪਠਾਨਕੋਟ ਨੂੰ ਖਜਾਨਚੀ, ਗੁਰਚੈਨ ਸਿੰਘ TMO ਫ਼ਰੀਦਕੋਟ ਅਤੇ ਮਨਦੀਪ ਬਿੱਲਾ ਫਿਰੋਜੇਪੁਰ ਜੋਆਇੰਟ ਸਕੱਤਰ, ਸਰਵਿੰਦਰ ਸਿੰਘ ਤਰਨਤਾਰਨ,ਨਿਰਵੈਰ ਸਿੰਘ ਫਰੀਦਕੋਟ ਅਤੇ ਗੁਰਪ੍ਰੀਤ ਸਿੰਘ ਫਿਰੋਜ਼ਪੁਰ ਨੂੰ ਮੁੱਖ ਸਲਾਹਕਾਰ , ਓਂਕਾਰ ਸਿੰਘ ਜਲੰਧਰ ਨੂੰ ਸਲਾਹਕਾਰ , ਪਾਰਸ ਮੱਕੜ ਫਿਰੋਜ਼ਪੁਰ, ਸਾਹਿਲ ਜਲੰਧਰ ਅਤੇ ਹਰਪ੍ਰੀਤ ਕੌਰ ਜਲੰਧਰ ਨੂੰ ਪ੍ਰੈਸ ਸਕੱਤਰ , ਜਤਿੰਦਰ ਸਿੰਘ ਤਰਨਤਾਰਨ ਨੂੰ ਜਥੇਬੰਧਕ ਸਕੱਤਰ , ਦਾਊਦ ਮਸੀਹ ਗੁਰਦਾਸਪੁਰ ਨੂੰ ਔਡੀਟਰ , ਸੰਨੀ ਦਿਓਲ ਫਰੀਦਕੋਟ, ਰਾਕੇਸ਼ ਫਾਜ਼ਿਲਕਾ ਨੂੰ ਓਰਗੇਨਾਈਜਰ ਚੁਣਿਆ ਗਿਆ I ਇਸ ਮੌਕੇ ਸੂਬਾ ਪ੍ਰਧਾਨ ਸੁਰਿੰਦਰ ਸਿੰਘ ਲਾਡਾ ਨੇ ਆਊਟਸੌਰਸ ਮੁਲਾਜਮਾਂ ਦੀਆਂ ਲੰਮੇ ਸਮੇ ਤੋਂ ਲਟਕਦੀਆਂ ਆ ਰਹੀਆਂ ਮੁੱਖ ਮੰਗਾਂ ਅਤੇ ਮੁਸ਼ਕਲਾਂ ਸਬੰਧੀ ਵਿਚਾਰ ਵਟਾਂਦਰਾ ਕੀਤਾ ਗਿਆ ਅਤੇ ਜਲਦ ਹੀ ਇਹਨਾਂ ਮੰਗਾਂ ਦਾ ਹੱਲ ਕਰਨ ਲਈ ਸੰਘਰਸ਼ ਕਰਨ ਲਈ ਅਪੀਲ ਕੀਤੀ