Mass Media Wing, Health Department Punjab

Directions

Mass Media Wing, Health Department Punjab Health Awareness

25/09/2026





ਸਿਹਤ ਵਿਭਾਗ ਜ਼ਿਲ੍ਹਾ ਫਾਜ਼ਿਲਕਾ
Mass Media Wing, Health Department Punjab
Mass Education & Media Wing CHC Ferozshah, ferozpur
Mass Education and Media Wing DHS Punjab
Mass Education & Media Wing CHC Mamdot
Mass Education and Media Wing Ropar
ਸਿਹਤ ਵਿਭਾਗ ਬਠਿੰਡਾ
ਸਿਹਤ ਵਿਭਾਗ ਫਰੀਦਕੋਟ
ਸਿਹਤ ਵਿਭਾਗ ਹੁਸ਼ਿਆਰਪੁਰ
ਸਿਹਤ ਵਿਭਾਗ ਸੰਗਰੂਰ
Mem Wing Jalandhar
Mem Dhs Punjab

12/09/2026
09/09/2026

ਪ੍ਰਧਾਨ ਮੰਤਰੀ ਸੁਰੱਖਿਅਤ ਮਾਤ੍ਰਤਵ ਅਭਿਆਨ ਤਹਿਤ ਸਿਹਤ ਸੰਸਥਾਵਾਂ ਵਿਖੇ ਹਰੇਕ ਮਹੀਨੇ ਲਗਾਏ ਜਾਂਦੇ ਹਨ ਵਿਸ਼ੇਸ਼ ਕੈਂਪ

ਸਿਹਤ ਵਿਭਾਗ ਪੰਜਾਬ ਅਤੇ ਸਿਵਲ ਸਰਜਨ ਫਾਜ਼ਿਲਕਾ ਡਾਕਟਰ ਕਵਿਤਾ ਸਿੰਘ ਦੇ ਨਿਰਦੇਸ਼ਾਂ ਹੇਠ ਅਤੇ ਜ਼ਿਲ੍ਹਾ ਟੀਕਾਕਰਨ ਅਫਸਰ ਡਾ. ਰਿੰਕੂ ਚਾਵਲਾ ਅਤੇ ਸਹਾਇਕ ਸਿਵਲ ਸਰਜਨ-ਕਮ-ਸੀਨੀਅਰ ਮੈਡੀਕਲ ਅਫਸਰ ਡਾਕਟਰ ਸੁਮੀਤ ਸਿੰਘ ਦੀ ਅਗਵਾਈ ਵਿੱਚ ਜ਼ਿਲ੍ਹਾ ਫਾਜ਼ਿਲਕਾ ਅਧੀਨ ਆਉਂਦੀ ਸਮੂਹ ਸਿਹਤ ਸੰਸਥਾਵਾਂ ਵਿਖੇ ਪ੍ਰਧਾਨ ਮੰਤਰੀ ਸੁਰੱਖਿਅਤ ਮਾਤ੍ਰਤਵ ਅਭਿਆਨ ਦੇ ਮੌਕੇ 'ਤੇ ਵਿਸ਼ੇਸ਼ ਕੈਂਪ ਲਗਾਏ ਗਏ।

ਇਸ ਦੌਰਾਨ ਡਾ. ਆਰਚੀ ਡੋਡਾ, ਡਿਪਟੀ ਮਾਸ ਮੀਡੀਆ ਅਫਸਰ ਮਨਬੀਰ ਸਿੰਘ, ਏ.ਐਨ.ਐਮ ਦਿਨੇਸ਼ ਰਾਨੀ, ਲਖਵਿੰਦਰ ਕੌਰ, ਮਲਟੀ ਪਰਪਜ਼ ਹੈਲਥ ਵਰਕਰ ਭਾਰਤ ਸੇਠੀ, ਅੰਕੁਸ਼ ਕੁਮਾਰ, ਆਸ਼ਾ ਵਰਕਰਾਂ ਅਤੇ ਲਾਭਪਾਤਰੀ ਮੌਜੂਦ ਸਨ।

14/08/2026
14/08/2026


12/08/2026
10/08/2026

ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਡਾ ਕਵਿਤਾ ਸਿੰਘ ਸਿਵਲ ਸਰਜਨ ਫ਼ਾਜ਼ਿਲਕਾ ਜੀ ਦੀ ਉਚੇਚੀ ਨਿਗਰਾਨੀ ਡਾ ਰਿੰਕੂ ਚਾਵਲਾ ਜਿਲ੍ਹਾ ਟੀਕਾਕਰਨ ਅਫ਼ਸਰ ਜੀ ਦੀ ਅਗਵਾਈ ਵਿੱਚ ਜ਼ਿਲ੍ਹਾ ਫਾਜ਼ਿਲਕਾ ਦੇ ਤਹਿਤ ਵੱਖ-ਵੱਖ ਸਕੂਲਾਂ ਅਤੇ ਆਂਗਨਵਾੜੀ ਕੇਂਦਰਾਂ ਵਿਖੇ "ਰਾਸ਼ਟਰੀ ਪੇਟ ਦੇ ਕੀੜਿਆਂ ਤੋਂ ਮੁਕਤੀ ਦਿਵਸ" ਮਨਾਇਆ ਗਿਆ। ਇਸ ਮੌਕੇ ਮਾਸ ਮੀਡੀਆ ਵਿੰਗ ਤੋਂ ਵਿਨੋਦ ਖੁਰਾਣਾ, ਮਨਬੀਰ ਸਿੰਘ, ਦਿਵੇਸ਼ ਕੁਮਾਰ, ਬਲਜੀਤ ਸਿੰਘ, ਆਸ਼ਾ ਵਰਕਰ, ਅਧਿਆਪਕ ਅਤੇ ਬੱਚੇ ਮੌਜੂਦ ਸਨ।



06/08/2026

ਸਿਹਤ ਵਿਭਾਗ ਫਾਜ਼ਿਲਕਾ ਵਲੋਂ ਆਮ ਆਦਮੀ ਕਲੀਨਿਕ ਪਟੇਲ ਪਾਰਕ ਅਬੋਹਰ ਵਿਖੇ ਅੱਖਾਂ ਦਾ ਮੁਫਤ ਕੈਂਪ

45 ਸਾਲ ਤੋਂ ਵੱਧ ਉਮਰ ਦੇ 160 ਮਰੀਜਾਂ ਦੀ ਕੀਤੀ ਜਾਂਚ

ਬਜੁਰਗਾਂ ਦੇ ਸਵਾਸਥ ਲਈ ਵਚਨਬੱਧ ਪੰਜਾਬ ਸਰਕਾਰ ਅਤੇ ਸਿਹਤ ਵਿਭਾਗ ਦੀ ਹਦਾਇਤਾਂ ਤਹਿਤ ਸਿਵਲ ਸਰਜਨ ਫਾਜ਼ਿਲਕਾ ਡਾ. ਕਵਿਤਾ ਸਿੰਘ ਦੀ ਅਗਵਾਈ ਹੇਠ ਜਿਲੇ ਵਿਚ ਬਜ਼ੁਰਗਾਂ ਦੀਆਂ ਅੱਖਾਂ ਦੀ ਸਕ੍ਰੀਨਿੰਗ ਅਤੇ ਲੋੜਵੰਦਾਂ ਨੂੰ ਦਵਾਈਆਂ ਅਤੇ ਐਨਕਾਂ ਦੀ ਵੰਡ ਕਰਨ ਸਬੰਧੀ ਚਲਾਈ ਜਾ ਰਹੀ ਵਿਸ਼ੇਸ਼ ਮੁਹਿੰਮ ਤਹਿਤ ਅੱਜ ਆਮ ਆਦਮੀ ਕਲੀਨਿਕ ਪਟੇਲ ਪਾਰਕ ਵਿਖੇ ਵਿਸ਼ੇਸ਼ ਕੈਂਪ ਲਗਾਇਆ ਗਿਆ। ਇਹ ਕੈਂਪ ਸੀਨੀਅਰ ਮੈਡੀਕਲ ਅਫ਼ਸਰ ਡਾ. ਸੁਮੀਤ ਸਿੰਘ ਦੀ ਯੋਗ ਅਗਵਾਈ ਹੇਠ ਲਗਾਇਆ ਗਿਆ।
ਕੈਂਪ ਬਾਰੇ ਜਾਣਕਾਰੀ ਦਿੰਦੇ ਹੋਏ ਅੱਖਾਂ ਦੇ ਰੋਗਾਂ ਦੇ ਮਾਹਿਰ ਡਾ. ਲਵਲੀ ਕਾਂਸਲ ਨੇ ਦੱਸਿਆ ਕਿ ਨੈਸ਼ਨਲ ਪ੍ਰੋਗ੍ਰਾਮ ਫਾਰ ਕੰਟਰੋਲ ਆਫ ਬਲਾਈਂਡਨੈਸ (NPCB) ਤਹਿਤ ਅੱਖਾਂ ਦੀ ਜਾਂਚ ਲਈ ਅਤੇ ਘੱਟ ਨਿਗ੍ਹਾ ਵਾਲੇ ਮਰੀਜਾਂ ਨੂੰ ਸਹੂਲਤਾਂ ਦੇਣ ਦੇ ਉਦੇਸ਼ ਨਾਲ ਇਹ ਕੈਂਪ ਲਗਾਏ ਜਾ ਰਹੇ ਹਨ। ਉਹਨਾਂ ਕਿਹਾ ਕਿ ਕੈਂਪ 'ਚ ਪਹੁੰਚੇ 45 ਸਾਲ ਤੋਂ ਵੱਧ ਉਮਰ ਦੇ 160 ਲੋਕਾਂ ਅਤੇ ਬਜ਼ੁਰਗਾਂ ਦੀ ਅੱਖਾਂ ਦੀ ਜਾਂਚ ਕੀਤੀ ਗਈ ਅਤੇ 46 ਲੋੜਵੰਦ ਬਜ਼ੁਰਗਾਂ ਅਤੇ ਮਰੀਜ਼ਾਂ ਨੂੰ ਸਿਹਤ ਵਿਭਾਗ ਵੱਲੋਂ ਮੌਕੇ ’ਤੇ ਹੀ ਮੁਫ਼ਤ ਦਵਾਈਆਂ ਅਤੇ ਐਨਕਾਂ ਮੁਹੱਈਆ ਕਰਵਾਈਆਂ ਗਈਆਂ ਤਾਂ ਜੋ ਆਰਥਿਕ ਤੌਰ 'ਤੇ ਕਮਜ਼ੋਰ ਪਰਿਵਾਰਾਂ 'ਤੇ ਇਲਾਜ ਦਾ ਕੋਈ ਬੋਝ ਨਾ ਪਵੇ। ਡਾ. ਲਵਲੀ ਕਾਂਸਲ ਨੇ ਦੱਸਿਆ ਕਿ ਵੱਧ ਰਹੀ ਉਮਰ ਦੇ ਨਾਲ ਅੱਖਾਂ ਦੀ ਨਿਗ੍ਹਾ ਕਮਜ਼ੋਰ ਹੋਣਾ ਇਕ ਆਮ ਸਮੱਸਿਆ ਹੈ ਅਤੇ ਸਮੇਂ ਸਿਰ ਸਹੀ ਐਨਕ ਅਤੇ ਦਵਾਈਆਂ ਮਿਲਣ ਨਾਲ ਬਜ਼ੁਰਗਾਂ ਦੀ ਇਸ ਪ੍ਰੇਸ਼ਾਨੀ ਦਾ ਭਾਰ ਘਟਾਇਆ ਜਾ ਸਕਦਾ ਹੈ। ਓਪਥੈਲਮਿਕ ਅਫਸਰ ਮਾਂਗੀ ਲਾਲ ਨੇ ਕਿਹਾ ਕਿ 8 ਮਰੀਜ ਇਸ ਤਰਾਂ ਦੇ ਸਨ ਜਿਨ੍ਹਾਂ ਨੂੰ ਕੇਟ੍ਰੈਕ੍ਟ (ਚਿੱਟਾ ਮੋਤੀਆ) ਦੀ ਸ਼ਿਕਾਇਤ ਸੀ ਜਿਨ੍ਹਾਂ ਨੂੰ ਓਪਰੇਸ਼ਨ ਲਈ ਸਰਕਾਰੀ ਹਸਪਤਾਲ ਅਬੋਹਰ ਵਿਖੇ ਸੰਪਰਕ ਕਰਨ ਲਈ ਪ੍ਰੇਰਿਤ ਕੀਤਾ ਗਿਆ ਹੈ। ਉਹਨਾਂ ਨੇ ਦੱਸਿਆ ਕਿ 45 ਸਾਲ ਤੋਂ ਵੱਧ ਉਮਰ ਦੇ ਲੋਕਾਂ ਦੀਆਂ ਅੱਖਾਂ ਦੀ ਜਾਂਚ ਲਈ ਵਿਸ਼ੇਸ਼ ਕੈਂਪ ਜ਼ਿਲ੍ਹੇ ਭਰ ਵਿੱਚ ਲਗਾਏ ਜਾ ਰਹੇ ਹਨ ਜਿਨ੍ਹਾਂ ਦਾ ਵੱਧ ਤੋਂ ਵੱਧ ਲੋਕ ਲਾਭ ਲੈਣ। ਇਸ ਮੌਕੇ ਮੈਡੀਕਲ ਅਫਸਰ ਡਾ. ਅਤੁਲ ਛਾਬੜਾ, ਡਿਪਟੀ ਮਾਸ ਮੀਡੀਆ ਅਫਸਰ ਮਨਬੀਰ ਸਿੰਘ, ਫਾਰਮਾਸਿਸਟ ਨੀਤਿਸ਼ ਮੁਟਨੇਜਾ, ਰਿੰਕੀ ਅਤੇ ਆਸ਼ਾ ਵਰਕਰਾਂ ਨੇ ਸਹਿਯੋਗ ਕੀਤਾ।

Address

Abohar
Muktsar
152116

Website

Alerts

Be the first to know and let us send you an email when Mass Media Wing, Health Department Punjab posts news and promotions. Your email address will not be used for any other purpose, and you can unsubscribe at any time.

Shortcuts

Share