Rurkee kalan

Rurkee kalan This is a village in punjab. Samaj sewa Club Regd

23/08/2026

Celebrating my 14th year on Facebook. Thank you for your continuing support. I could never have made it without you. 🙏🤗🎉

23/08/2026

🌸 ਪਿਆਰਾਂ ਦੀਆਂ ਰੌਣਕਾਂ – ਤੀਆਂ ਦਾ ਮੇਲਾ 🌸
ਸਭ ਨੂੰ ਖੁੱਲ੍ਹਾ ਸੱਦਾ! 🙏💐. ਅੱਜ Apna Zila Malerkotla. ਹਲਕਾ ਅਮਰਗੜ੍ਹ ਦੇ ਪਿੰਡ ਰੁੜਕੀ ਕਲਾਂ ਵਿਖੇ ਤੀਆਂ ਦਾ ਮੇਲਾ ਮਨਾਇਆ ਜਾ ਰਿਹਾ ਹੈ। ਆਓ ਪੰਜਾਬੀ ਸੱਭਿਆਚਾਰ, ਰਵਾਇਤੀ ਖੇਡਾਂ, ਗਿੱਧਾ ਅਤੇ ਤੀਆਂ ਦੀਆਂ ਖੁਸ਼ੀਆਂ ਨੂੰ ਮਿਲ ਕੇ ਮਨਾਈਏ। 💃🌺
📅 ਮਿਤੀ: 23 ਅਗਸਤ 2026
⏰ ਸਮਾਂ: ਦੁਪਹਿਰ 12:00 ਵਜੇ ਤੋਂ ਸ਼ਾਮ 5:00 ਵਜੇ ਤੱਕ
📍 ਸਥਾਨ: ਖੇਡ ਗਰਾਊਂਡ ਨੇੜੇ ਗੁਰਦੁਆਰਾ ਸਾਹਿਬ, ਪਿੰਡ ਰੁੜਕੀ ਕਲਾਂ
ਇਸ ਖੂਬਸੂਰਤ ਸੱਭਿਆਚਾਰਕ ਸਮਾਗਮ ਵਿੱਚ ਸਾਰੇ ਪਰਿਵਾਰਾਂ, ਬੀਬੀਆਂ-ਭੈਣਾਂ ਅਤੇ ਬੱਚਿਆਂ ਨੂੰ ਪਿਆਰ ਸਹਿਤ ਖੁੱਲ੍ਹਾ ਸੱਦਾ ਹੈ। ❤️

ਆਓ, ਆਪਣੀ ਵਿਰਾਸਤ ਨਾਲ ਜੁੜੀਏ ਅਤੇ ਤੀਆਂ ਦੀਆਂ ਖੁਸ਼ੀਆਂ ਸਾਂਝੀਆਂ ਕਰੀਏ। 🌸💃

ਵੱਲੋਂ - ਨਗਰ ਪੰਚਾਇਤ , ਸਮੂਹ ਨਗਰ ਨਿਵਾਸੀ ਅਤੇ NRI’s , Samaj Sewa Club Rurkee Samaj Sewa Club Rurkee Kalan

📞 ਸੰਪਰਕ: 9357300100

#ਤੀਆਂਦਾਮੇਲਾ #ਪੰਜਾਬੀਸੱਭਿਆਚਾਰ #ਰੁੜਕੀਕਲਾਂ #ਪੰਜਾਬੀਵਿਰਾਸਤ #ਗਿੱਧਾ

ਲੋਕਾਂ ਦੇ ਟੈਕਸ ਦੇ ਪੈਸੇ ਵਿੱਚੋਂ ਇਸ ਮਾਲੇਰਕੋਟਲਾ -ਜੌੜੇਪੁਲ ਸੜਕ  ਦੀ ਰਿਪੇਅਰ ਹੋਣ ਨਾਲ ਆਮ ਲੋਕਾਂ ਨੂੰ ਵੱਡੀ ਰਾਹਤ ਮਿਲ ਸਕਦੀ ਹੈ ਹਰ ਰੋਜ਼ ਲਗ...
18/07/2026

ਲੋਕਾਂ ਦੇ ਟੈਕਸ ਦੇ ਪੈਸੇ ਵਿੱਚੋਂ ਇਸ ਮਾਲੇਰਕੋਟਲਾ -ਜੌੜੇਪੁਲ ਸੜਕ ਦੀ ਰਿਪੇਅਰ ਹੋਣ ਨਾਲ ਆਮ ਲੋਕਾਂ ਨੂੰ ਵੱਡੀ ਰਾਹਤ ਮਿਲ ਸਕਦੀ ਹੈ ਹਰ ਰੋਜ਼ ਲਗਾਤਾਰ ਹਾਦਸਿਆਂ ਚ ਵਾਧਾ ਹੋਇਆ ਇਸ ਸੜਕ ਤੇ ਬਹੁਤ ਅਨਹੋਣੀਆ ਮੌਤਾਂ ਹੋਈਆ ਜਿੰਨਾਂ ਦੀ ਸਿੱਧੀ ਜੁਮੇਵਾਰ ਤੇ ਸਰਕਾਰ ਸੀ ਜੋ ਕਿ ਕੁੰਭਕਰਨੀ ਨੀਂਦ ਸੁੱਤੇ ਰਹੇ Apna Zila Malerkotla. Apna Malerkotla Sarpanch Gursharn Singh Sarna Chattha ਹਲਕਾ ਅਮਰਗੜ੍ਹ ਅਜ਼ਾਦ ਮਾਲੇਰਕੋਟਲਾ Malerkotla Live Malerkotla Post Samaj Sewa Club Rurkee Shafiq Chauhan Ahmedgarh News Jatinder Singh

18/05/2026
🏇 ਬਾਬਾ ਉੱਮਤ ਦਾਸ ਸਪੋਰਟਸ ਕਲੱਬ ਰੁੜਕੀ ਕਲਾਂ ਵੱਲੋਂ ਬੈਲ ਗੱਡੀਆਂ ਦੀਆਂ ਦੌੜਾਂ 🐂🔥       ਪੰਜਾਬ ਦੀਆਂ ਰਵਾਇਤੀ ਖੇਡਾਂ ਸਾਡੀ ਪਹਿਚਾਣ ਹਨ। ਦਹਾਕ...
16/05/2026

🏇 ਬਾਬਾ ਉੱਮਤ ਦਾਸ ਸਪੋਰਟਸ ਕਲੱਬ ਰੁੜਕੀ ਕਲਾਂ ਵੱਲੋਂ ਬੈਲ ਗੱਡੀਆਂ ਦੀਆਂ ਦੌੜਾਂ 🐂🔥
ਪੰਜਾਬ ਦੀਆਂ ਰਵਾਇਤੀ ਖੇਡਾਂ ਸਾਡੀ ਪਹਿਚਾਣ ਹਨ। ਦਹਾਕਿਆਂ ਤੋਂ ਚੱਲਦੀਆਂ ਆ ਰਹੀਆਂ ਬੈਲ ਗੱਡੀਆਂ ਦੀਆਂ ਦੌੜਾਂ ਸਾਡੇ ਵਿਰਸੇ, ਪਿੰਡਾਂ ਦੀ ਸ਼ਾਨ ਅਤੇ ਕਿਸਾਨੀ ਸਭਿਆਚਾਰ ਦੀ ਰੂਹ ਹਨ। 💛🌾
ਆਓ 18 ਮਈ 2026 ਨੂੰ ਰੁੜਕੀ ਕਲਾਂ (ਮਾਲੇਰਕੋਟਲਾ) ਵਿਖੇ ਇਸ ਇਤਿਹਾਸਕ ਮੇਲੇ ਅਤੇ ਦੌੜਾਂ ਦਾ ਅਨੰਦ ਲਈਏ ਤੇ ਆਪਣੀ ਨਵੀਂ ਪੀੜ੍ਹੀ ਨੂੰ ਪੰਜਾਬ ਦੇ ਅਸਲੀ ਵਿਰਸੇ ਨਾਲ ਜੋੜੀਏ। 🏆🐂

ਪਿੰਡਾਂ ਦੀ ਮਿੱਟੀ ਦੀ ਖੁਸ਼ਬੂ, ਬੈਲਾਂ ਦੀ ਰਫ਼ਤਾਰ ਅਤੇ ਲੋਕਾਂ ਦਾ ਜੋਸ਼ — ਇਹੀ ਤਾਂ ਅਸਲ ਪੰਜਾਬ ਹੈ। 💪🔥

📍 ਪਿੰਡ: ਰੁੜਕੀ ਕਲਾਂ (ਮਾਲੇਰਕੋਟਲਾ)
📅 ਮਿਤੀ: 18 ਮਈ 2026

#ਬੈਲਗੱਡੀਆਂਦੀਆਂਦੌੜਾਂ #ਪੰਜਾਬੀਵਿਰਸਾ #ਪਿੰਡਾਂਦੀਆਂਖੇਡਾਂ #ਪੰਜਾਬਦੀਸ਼ਾਨ #ਪਿੰਡਾਂਦਾਸੱਭਿਆਚਾਰ #ਰਵਾਇਤੀਖੇਡਾਂ #ਪੰਜਾਬੀਅਨਦਾਜ਼ #ਝੋਟਿਆਂਦੀਦੌੜ Apna Malerkotla ਹਲਕਾ ਅਮਰਗੜ੍ਹ Apna Zila Malerkotla. Malerkotla Live ਅਜ਼ਾਦ ਮਾਲੇਰਕੋਟਲਾ Shromani Akali Dal Amargarh Samaj Sewa Club Rurkee Malerkotla Post Ahmedgarh Live

⚠️ ਆਪਣੇ ਪਿੰਡ ਦੀ ਸਹਿਕਾਰੀ ਸਭਾ ਦੇ ਮੈਂਬਰਾਂ ਲਈ ਮਹੱਤਵਪੂਰਨ ਸੁਨੇਹਾ ⚠️ਸਾਡੇ ਪਿੰਡ ਰੁੜਕੀ ਕਲਾ  #ਸਹਿਕਾਰੀ ਸਭਾ ਦੇ ਕਈ  #ਮੈਂਬਰਾਂ ਨੂੰ ਦੁਬਾਰ...
07/05/2026

⚠️ ਆਪਣੇ ਪਿੰਡ ਦੀ ਸਹਿਕਾਰੀ ਸਭਾ ਦੇ ਮੈਂਬਰਾਂ ਲਈ ਮਹੱਤਵਪੂਰਨ ਸੁਨੇਹਾ ⚠️
ਸਾਡੇ ਪਿੰਡ ਰੁੜਕੀ ਕਲਾ #ਸਹਿਕਾਰੀ ਸਭਾ ਦੇ ਕਈ #ਮੈਂਬਰਾਂ ਨੂੰ ਦੁਬਾਰਾ ਬਕਾਇਆ ਰਕਮ ਭਰਨ ਲਈ ਕਿਹਾ ਜਾ ਰਿਹਾ ਹੈ, ਜਦਕਿ ਬਹੁਤ ਸਾਰੇ ਮੈਂਬਰ ਇਹ ਰਕਮ ਪਹਿਲਾਂ ਹੀ ਜਮ੍ਹਾ ਕਰਵਾ ਚੁੱਕੇ ਸਨ ਅਤੇ ਉਨ੍ਹਾਂ ਕੋਲ ਉਸ ਦੀਆਂ #ਰਸੀਦਾਂ ਵੀ ਮੌਜੂਦ ਹਨ। ਇਹ ਮਾਮਲਾ ਪੁਰਾਣਾ ਹੈ ਹੁਣ #ਮੈਂਬਰਾਂ ਨੂੰ ਕਿਹਾ ਜਾ ਰਿਹਾ ਹੈ ਕਿ ਉਨ੍ਹਾਂ ਦੀ ਜਾਇਦਾਦ ‘ਤੇ ਫਲੈਗ ਜਾਂ ਨੋਟਿਸ ਲਗਾਏ ਜਾਣਗੇ।

ਸਭ ਤੋਂ ਵੱਡਾ ਸਵਾਲ ਇਹ ਹੈ ਕਿ ਜਦੋਂ ਮੈਂਬਰ 2019 ਚ ਪਹਿਲਾਂ ਹੀ ਪੈਸੇ ਭਰ ਚੁੱਕੇ ਹਨ ਤਾਂ ਫਿਰ ਆਮ ਲੋਕਾਂ ਨੂੰ ਦੁਬਾਰਾ ਕਿਉਂ ਪਰੇਸ਼ਾਨ ਕੀਤਾ ਜਾ ਰਿਹਾ ਹੈ?

ਇਹ ਸਹਿਕਾਰੀ ਸਭਾ, ਸੈਕਟਰੀ.ਇੰਸਪੈਕਟਰਾਂ ਅਤੇ ਸੰਬੰਧਿਤ AR #ਅਧਿਕਾਰੀਆਂ ਦੀ ਜ਼ਿੰਮੇਵਾਰੀ ਸੀ ਕਿ ਸਹੀ ਰਿਕਾਰਡ ਰੱਖਣ ਅਤੇ ਜੇ ਕੋਈ ਬਕਾਇਆ ਸੀ ਤਾਂ ਉਸ ਸਮੇਂ ਸਿਰ ਮੈਂਬਰਾਂ ਨੂੰ ਸੂਚਨਾ ਦੇਣਾ ਚਾਹੀਦਾ ਸੀ ਜੇ #ਰਿਕਾਰਡ ਜਾਂ ਹੋਰ ਪ੍ਰਬੰਧ ਵਿੱਚ ਗਲਤੀ ਹੋਈ ਹੈ ਤਾਂ ਉਸ ਦਾ ਭਾਰ ਆਮ ਲੋਕਾਂ ‘ਤੇ ਕਿਉਂ ਪਾਇਆ ਜਾ ਰਿਹਾ ਹੈ?

ਸਾਰੇ ਮੈਂਬਰ ਇਸ ਮਾਮਲੇ ‘ਤੇ ਚੁੱਪ ਕਿਉਂ ਹਨ?
ਹੁਣ ਸਮਾਂ ਆ ਗਿਆ ਹੈ ਕਿ ਅਸੀਂ ਸਭ ਇਕੱਠੇ ਹੋ ਕੇ #ਸ਼ਾਂਤੀਪੂਰਵਕ ਅਤੇ ਕਾਨੂੰਨੀ ਤਰੀਕੇ ਨਾਲ ਆਪਣੀ ਆਵਾਜ਼ ਉਠਾਈਏ।

ਅਸੀਂ ਸਾਰੇ ਮੰਗ ਕਰਦੇ ਹਾਂ:
✅ ਪਿੰਡ ਦੀ ਸਹਿਕਾਰੀ ਸਭਾ ਵਿੱਚ ਇੱਕ ਖੁੱਲ੍ਹੀ ਜਨਤਕ ਮੀਟਿੰਗ ਅਧਿਕਾਰੀਆਂ ਨਾਲ ਕੀਤੀ ਜਾਵੇ
✅ ਅਧਿਕਾਰੀ ਅਤੇ #ਇੰਸਪੈਕਟਰ ਆ ਕੇ ਲੋਕਾਂ ਦੀ ਗੱਲ ਸੁਣਨ
✅ ਮੈਂਬਰਾਂ ਵੱਲੋਂ ਪਹਿਲਾਂ ਕੀਤੀਆਂ ਸਾਰੀਆਂ ਭੁਗਤਾਨਾਂ ਦੀ ਜਾਂਚ ਹੋਵੇ
✅ ਪ੍ਰਭਾਵਿਤ ਮੈਂਬਰਾਂ ਨੂੰ ਇਨਸਾਫ ਮਿਲੇ
✅ ਜੇ ਕਿਸੇ ਤੋਂ ਦੋ ਵਾਰ ਪੈਸੇ ਲਏ ਗਏ ਹਨ ਤਾਂ ਉਹ ਵਾਪਸ ਜਾਂ ਐਡਜਸਟ ਕੀਤੇ ਜਾਣ

ਜੇ ਤੁਸੀਂ ਇਸ ਗੱਲ ਨਾਲ ਸਹਿਮਤ ਹੋ ਤਾਂ ਇਸ ਸੁਨੇਹੇ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਜੋ ਸਾਰੇ ਮੈਂਬਰ ਇਕੱਠੇ ਹੋ ਕੇ ਆਪਣੀ ਆਵਾਜ਼ ਬੁਲੰਦ ਕਰ ਸਕੀਏ
Lakhvinder Kaushik 98140-42728

Address

Rurkee Kalan
Malerkotla
148023

Telephone

+918567006700

Website

Alerts

Be the first to know and let us send you an email when Rurkee kalan posts news and promotions. Your email address will not be used for any other purpose, and you can unsubscribe at any time.

Contact The Business

Send a message to Rurkee kalan:

Shortcuts

Share