ਮੋਗਾ ਹੈਲਥ ਸੈਂਟਰ

ਮੋਗਾ ਹੈਲਥ ਸੈਂਟਰ Contact information, map and directions, contact form, opening hours, services, ratings, photos, videos and announcements from ਮੋਗਾ ਹੈਲਥ ਸੈਂਟਰ, Medical and health, Moga.
(3)

ਮੱਕੀ ਦੀ ਛੱਲੀ ਅੰਦਰ ਜੋ ਪਤਲੇ ਪਤਲੇ ਵਾਲ ਜਿਹੇ ਹੁੰਦੇ ਹਨ। ਇਹ ਮੱਕੀ ਵਾਂਗ ਹੀ ਬਹੁਤ ਲਾਭਦਾਇਕ ਹਨ। ਇਹਨਾਂ ਲੂੰਆਂ ਜਿਹਿਆਂ ਨੂੰ ਕੌਰਨ ਸਿਲਕ ਕਿਹਾ...
25/08/2026

ਮੱਕੀ ਦੀ ਛੱਲੀ ਅੰਦਰ ਜੋ ਪਤਲੇ ਪਤਲੇ ਵਾਲ ਜਿਹੇ ਹੁੰਦੇ ਹਨ। ਇਹ ਮੱਕੀ ਵਾਂਗ ਹੀ ਬਹੁਤ ਲਾਭਦਾਇਕ ਹਨ। ਇਹਨਾਂ ਲੂੰਆਂ ਜਿਹਿਆਂ ਨੂੰ ਕੌਰਨ ਸਿਲਕ ਕਿਹਾ ਜਾਂਦਾ ਹੈ।
ਇਹ ਸੁਕਾ ਕੇ ਕਿਸੇ ਕੱਚ ਦੀ ਸ਼ੀਸ਼ੀ ਚ ਸੰਭਾਲ ਕੇ ਵੀ ਰੱਖ ਸਕਦੇ ਹੋ ਤੇ ਤਾਜ਼ਾ ਦੀ ਵੀ ਵਰਤੋਂ ਦਵਾਈ ਵਾਂਗ ਕੀਤੀ ਜਾ ਸਕਦੀ ਹੈ।
ਇੱਕ ਚਮਚ ਕੁ ਕੌਰਨ ਸਿਲਕ ਨੂੰ ਗਿਲਾਸ ਪਾਣੀ ਚ ਪਾ ਕੇ ਉਬਾਲ ਕੇ ਕੌਰਨ ਸਿਲਕ ਡਰਿੰਕ ਬਣਾ ਲਵੋ। ਇਸ ਵਿੱਚ ਅਰਜਨ ਸੱਕ, ਅਜਵੈਣ ਪੱਤਾ, ਹਰਾ ਧਣੀਆ, ਚਾਰ ਪੰਜ ਕਾਲੀ ਮਿਰਚ ਜਾਂ ਥੋੜੀ ਜਿਹੀ ਅਸਗੰਧ ਵੀ ਪਾ ਸਕਦੇ ਹੋ।
ਇਹ ਕੌਰਨ ਸਿਲਕ ਡਰਿੰਕ ਰੋਜ਼ਾਨਾ ਦੋ ਵਾਰ ਇੱਕ ਮਹੀਨਾ ਪੀਣ ਨਾਲ ਪਿਸ਼ਾਬ ਲੱਗ ਕੇ ਆਉਣਾ, ਪਿਸ਼ਾਬ ਖੁੱਲ੍ਹ ਨਾ ਆਉਣਾ, ਵਾਰ ਵਾਰ ਪਿਸ਼ਾਬ ਆਉਣਾ, ਪਿਸ਼ਾਬ ਕੰਟਰੋਲ ਨਾ ਹੋਣਾ ਆਦਿ ਤਕਲੀਫ਼ਾਂ ਠੀਕ ਹੋ ਜਾਂਦੀਆਂ ਹਨ।
ਇਹ ਡਰਿੰਕ ਗੁਰਦਾ ਪਥਰੀ ਵੀ ਕਢਦਾ ਹੈ ਤੇ ਕਿਸੇ ਵੀ ਕਾਰਨ ਵਧੇ ਹੋਏ ਬਲੱਡ ਪਰੈਸ਼ਰ ਨੂੰ ਵੀ ਘਟਾਉਂਦਾ ਹੈ।
ਜ਼ਿਆਦਾ ਬੈਠਣ, ਖੜਨ ਜਾਂ ਜ਼ਿਆਦਾ ਡਰਾਇਵਿੰਗ ਕਰਨ ਵਾਲੇ ਮਰਦਾਂ ਦੇ ਪ੍ਰੌਸਟੇਟ ਗਲੈਂਡ ਦੀ ਸੋਜ਼ ਰਹਿਣ ਲਗਦੀ ਹੈ। ਜ਼ਿਆਦਾ ਮਿੱਠਾ, ਤਲੀਆਂ ਤੜਕੀਆਂ ਸਬਜ਼ੀਆਂ ਜ਼ਿਆਦਾ ਅਤੇ ਸ਼ਰਾਬ ਚਾਹ ਕੌਫ਼ੀ ਦੀ ਆਦਤ ਇਸ ਨੁਕਸ ਨੂੰ ਹੋਰ ਵਧਾਅ ਦਿੰਦੀ ਹੈ।
ਉਹਨਾਂ ਦੇ ਪਿਸ਼ਾਬ ਹੌਲੀ ਆਉਣ ਲਗਦਾ ਹੈ ਜਾਂ ਰੁਕ ਰੁਕ ਕੇ ਆਉਣ ਲਗਦਾ ਹੈ। ਜ਼ਿਆਦਾ ਨੁਕਸ ਵਧਣ ਤੇ ਬੀਪੀ ਵਧਣ ਜਾਂ ਗੁਰਦੇ ਫੇਲ੍ਹ ਹੋਣ ਦਾ ਵੀ ਖ਼ਤਰਾ ਹੁੰਦਾ ਹੈ।
ਇਸ ਨੁਕਸ ਚ ਵੀ ਕੌਰਨ ਸਿਲਕ ਡਰਿੰਕ ਬਹੁਤ ਫ਼ਾਇਦੇਮੰਦ ਰਹਿੰਦਾ ਹੈ। ਉਹਨਾਂ ਨੂੰ ਦਿਨ ਚ ਇੱਕ ਵਾਰ ਇਹ ਜ਼ਰੂਰ ਪੀਣਾ ਚਾਹੀਦਾ ਹੈ।
ਜਿਹਨਾਂ ਬੱਚਿਆਂ ਦੇ ਨਾਨਕਿਆਂ ਦਾਦਕਿਆਂ ਚ ਸ਼ੂਗਰ ਰੋਗ ਹੋਵੇ ਉਹਨਾਂ ਬੱਚਿਆਂ ਨੂੰ ਬਿਸਤਰ ਤੇ ਪਿਸ਼ਾਬ ਕਰਨ, ਮੂੰਹ ਚੋਂ ਲਾਰ ਵਗਣ, ਸੁੱਤੇ ਪਏ ਦੰਦ ਕਿਰਚਣ, ਨਹੁੰ ਖਾਣ, ਮੂਧੇ ਸੌਣ ਅਤੇ ਮਿੱਟੀ ਖਾਣ ਜਾਂ ਜ਼ਿਆਦਾ ਮਿੱਠਾ ਖਾਣ ਦੀ ਆਦਤ ਪੈ ਸਕਦੀ ਹੈ। ਅਜਿਹੇ ਬੱਚਿਆਂ ਨੂੰ ਵੀ ਕੌਰਨ ਸਿਲਕ ਡਰਿੰਕ ਦਿਨ ਚ ਇੱਕ ਦੋ ਵਾਰ ਪੀਣਾ ਚਾਹੀਦਾ ਹੈ।ਇਹ ਸਭ ਨੁਕਸ ਸਿਰਫ਼ ਇਸ ਡਰਿੰਕ ਨਾਲ ਹੀ ਠੀਕ ਹੋ ਜਾਂਦੇ ਹਨ।
ਇਹ ਡਰਿੰਕ ਕੋਲੈਸਟਰੋਲ ਵੀ ਘਟਾਉਂਦਾ ਹੈ ਤੇ ਆਲਸ ਥਕਾਵਟ ਵੀ ਦੂਰ ਕਰਦਾ ਹੈ ਤੇ ਬਲੱਡ ਸ਼ੂਗਰ ਵੀ ਵਧਣੋਂ ਹਟਾਉਂਦਾ ਹੈ।
ਕੰਜੈਸਟਿਵ ਹਾਰਟ ਫੇਲਿਅਰ ਦੇ ਮਰੀਜ਼ਾਂ ਨੂੰ ਇਹ ਰੋਜ਼ਾਨਾ ਦਿੰਦੇ ਰਹਿਣ ਨਾਲ ਬੇਹੱਦ ਫ਼ਾਇਦਾ ਹੁੰਦਾ ਹੈ। ਸ਼ੂਗਰ, ਥਾਇਰਾਇਡ, ਕੋਲੈਸਟਰੋਲ ਦੌਰਾਨ ਪਰੌਪਰ ਨਾ ਰੱਖਣ ਅਤੇ ਢੁਕਵਾਂ ਇਲਾਜ ਨਾ ਕਰਾਉਣ ਕਾਰਨ ਇਹ ਨੁਕਸ ਬਣ ਜਾਂਦਾ ਹੈ।
ਡਾ ਕਰਮਜੀਤ ਕੌਰ ਬੈਂਸ
ਡਾ ਬਲਰਾਜ ਬੈਂਸ
ਬੈਂਸ ਹੈਲਥ ਸੈਂਟਰ, ਅਕਾਲਸਰ ਰੋਡ ਰਾਮਾ ਕਲੋਨੀ ਮੋਗਾ 094630 38229
ਗਲੀ ਗੁਆਂਢ ਦੇ ਬਜ਼ੁਰਗਾਂ ਨੂੰ ਲੰਘਦਿਆਂ ਟੱਪਦਿਆਂ ਪਹਿਲਾਂ ਸਤਿ ਸ਼੍ਰੀ ਅਕਾਲ ਬੁਲਾ ਕੇ ਹਾਲ ਚਾਲ ਪੁੱਛਿਆ ਕਰੋ। ਹੁਣ ਬਹੁਤੇ ਬਜ਼ੁਰਗਾਂ ਦਾ ਹਾਲ ਬਹੁਤ ਬੁਰਾ ਹੈ। ਬਹੁਤੇ ਬਜ਼ੁਰਗਾਂ ਦੀ ਘਰ ਚ ਕੋਈ ਪੁੱਛਗਿੱਛ ਨਹੀਂ ਹੈ। ਉਹ ਸ਼ਰਮ ਦੇ ਮਾਰੇ ਅਪਣੇ ਬੱਚਿਆਂ ਦੇ ਜ਼ੁਲਮ ਸਹਿ ਰਹੇ ਹਨ ਤੇ ਕਿਸੇ ਨੂੰ ਦੱਸ ਨਹੀਂ ਰਹੇ। ਜਦੋਂ ਕਿ ਬਜ਼ੁਰਗ ਤੇ ਬੂਟੇ ਥੋੜੀ ਜਿਹੀ ਕੇਅਰ ਨਾਲ ਹੀ ਹਰੇ ਭਰੇ ਹੋ ਜਾਂਦੇ ਹਨ।

25/08/2026

ਵਿਟਾਮਿਨ ਬੀ 8 (ਇਨਔਸੀਟੌਲ) ਨੂੰ ਵਿਟਾਮਿਨ ਐਚ ਕਿਹਾ ਜਾਂਦਾ ਹੈ। ਇਹ ਪਾਣੀ ਚ ਘੁਲਣਸ਼ੀਲ ਵਿਟਾਮਿਨ ਹੈ। ਇਸ ਵਿਟਾਮਿਨ ਨੂੰ ਵੀ ਵਿਟਾਮਿਨ ਬੀ-4 ਅਤੇ ਬੀ-11 ਵਾਂਗ ਵਿਟਾਮਿਨ ਬੀ-ਕੰਪਲੈਕਸ ਵਿੱਚ ਨਹੀਂ ਗਿਣਿਆ ਜਾਂਦਾ ਹੈ।
ਇਸਦੀ ਘਾਟ ਕਾਰਨ ਹੱਥ ਪੈਰ ਸੌਣੇ, ਭੁੱਖ ਘਟਣੀ, ਜੀਅ ਕੱਚਾ ਹੋਣਾ, ਮੂੰਹ ਦਾ ਸੁਆਦ ਖ਼ਰਾਬ ਰਹਿਣਾ, ਵਾਲ ਝੜਨੇ, ਵਾਲਾਂ ਦਾ ਰੰਗ ਗੰਦਾ ਹੋ ਜਾਣਾ, ਨਿੱਕੀ ਨਿੱਕੀ ਗੱਲ ਤੇ ਤਣਾਉ, ਉੱਚੀ ਉੱਚੀ ਰੋਣ ਨੂੰ ਦਿਲ ਕਰਨਾ, ਕਿਤੇ ਵੀ ਦਿਲ ਨਾ ਲੱਗਣਾ, ਅੱਖਾਂ ਦੁਆਲੇ ਸੋਜ਼, ਬੁੱਲ੍ਹਾਂ ਦੀ ਸੋਜ਼, ਬੁੱਲ੍ਹਾਂ ਦਾ ਪੱਕਣਾ ਆਦਿ ਨੁਕਸ ਪੈਂਦੇ ਹਨ।
ਇਹ ਵਿਟਾਮਿਨ ਨਰਵਸ ਸਿਸਟਮ ਦੇ ਸਹੀ ਤਰ੍ਹਾਂ ਕੰਮ ਕਰਨ ਚ ਰੋਜ਼ਾਨਾ ਲੋੜੀਂਦਾ ਹੈ, ਚਮੜੀ ਤੇ ਵਾਲਾਂ ਦੀ ਰੰਗਤ ਬਣਾਉਣ ਚ ਚਾਹੀਦਾ ਹੈ, ਸਰੀਰ ਦੇ ਸਭ ਤਰ੍ਹਾਂ ਦੇ ਸੈੱਲਾਂ ਦੇ ਕੰਮ ਕਰਨ ਚ ਲੋੜੀਂਦੀ ਊਰਜਾ ਭੋਜਨ ਤੋਂ ਬਣਾਉਣ ਚ ਲੋੜੀਂਦਾ ਹੁੰਦਾ ਹੈ।
ਇਸਦੀ ਸ਼ੂਗਰ ਰੋਗ, ਗੁਰਦੇ ਫੇਲ੍ਹ, ਫੈਟੀ ਲਿਵਰ, ਕੈਂਸਰ, ਟੀਬੀ ਆਦਿ ਰੋਗਾਂ ਚ ਘਾਟ ਜ਼ਿਆਦਾ ਆਉਂਦੀ ਹੈ। ਉਂਜ ਵਰਾਇਟੀ ਚ ਨਾ ਖਾਣ ਅਤੇ ਬੇਟਾਈਮ ਖਾਣ ਜਾਂ ਖਾਣੇ ਨਾਲ ਸਲਾਦ ਨਾ ਖਾਣ ਵਾਲਿਆਂ ਦੇ ਵੀ ਇਸਦੀ ਘਾਟ ਬਹੁਤ ਹੁੰਦੀ ਹੈ।
ਇਸਦੀ ਜ਼ਿਆਦਾ ਘਾਟ ਹੋਣ ਤੇ ਅੱਖਾਂ ਚ ਪਾਣੀ ਦੀ ਘਾਟ ਕਾਰਨ ਖੁਸ਼ਕੀ ਮਹਿਸੂਸ ਹੋਣ ਲਗਦੀ ਹੈ, ਡੂੰਘੀ ਨੀਂਦ ਆਉਣੋਂ ਹਟ ਜਾਂਦੀ ਹੈ, ਬੁੱਲ੍ਹ ਸਾਈਡਾਂ ਤੋਂ ਪੱਕਣ ਜਾਂ ਸੁੱਜਣ ਲੱਗ ਪੈਂਦੇ ਹਨ, ਜੀਭ ਤੇ ਸੋਜ਼ ਅਤੇ ਲਾਲੀ ਵਧ ਜਾਂਦੀ ਹੈ, ਵਿਅਕਤੀ ਨੂੰ ਖਾਣ ਪੀਣ ਅਤੇ ਬੋਲਣ ਚ ਵੀ ਮੁਸ਼ਕਿਲ ਜਾਂ ਦਰਦ ਮਹਿਸੂਸ ਹੁੰਦਾ ਹੈ।
ਅਸਲ ਵਿੱਚ ਇਹ ਇੱਕ ਕੋ ਐਂਜ਼ਾਇਮ ਹੀ ਹੈ, ਕਿਉਂਕਿ ਇਹ ਹਰ ਤਰ੍ਹਾਂ ਦੀ ਮਿਠਾਸ, ਮਠਿਆਈਆਂ, ਗੁੜ, ਸ਼ੱਕਰ, ਮੁਰੱਬੇ, ਸ਼ਹਿਦ, ਫਲਾਂ ਜਾਂ ਦੁੱਧ ਆਦਿ ਦੀ ਮਿਠਾਸ ਨੂੰ ਹਜ਼ਮ ਕਰਨ ਚ ਮਦਦ ਕਰਦਾ ਹੈ। ਇਹ ਹਰ ਤਰ੍ਹਾਂ ਦੇ ਤੇਲ, ਘਿਉ, ਮੱਖਣ, ਮਲਾਈ ਆਦਿ ਨੂੰ ਵੀ ਹਜ਼ਮ ਕਰਨ ਚ ਮਦਦ ਕਰਦਾ ਹੈ। ਇਸਦੇ ਇਲਾਵਾ ਪ੍ਰੋਟੀਨ ਦੇ ਕਾਫ਼ੀ ਅਮਾਇਨੋ ਐਸਿਡਜ਼ ਨੂੰ ਵੀ ਹਜ਼ਮ ਕਰਨ ਚ ਮਦਦ ਕਰਦਾ ਹੈ।
ਵਿਟਾਮਿਨ ਬੀ 9 ਅਤੇ ਵਿਟਾਮਿਨ ਬੀ 12 ਨੂੰ ਸਰੀਰ ਅੰਦਰ ਬਣਾਉਣ ਲਈ ਵੀ ਇਸਦੀ ਲੋੜ ਹੁੰਦੀ ਹੈ। ਇਸਦੀ ਮਦਦ ਨਾਲ ਸ਼ੂਗਰ ਲੈਵਲ ਅਤੇ ਅਨੱਰਜੀ ਲੈਵਲ ਸਹੀ ਰੱਖਿਆ ਜਾਂਦਾ ਹੈ।
ਇਸਦੀ ਘਾਟ ਕਾਰਨ ਇਸੇ ਲਈ ਵਿਅਕਤੀ ਨੂੰ ਇਨਫੈਕਸ਼ਨ ਅਤੇ ਕਮਜ਼ੋਰੀ ਜਲਦੀ ਮਹਿਸੂਸ ਹੋਣ ਲਗਦੀ ਹੈ ਕਿਉਂਕਿ ਇਹ ਹਰ ਤਰ੍ਹਾਂ ਦੇ ਹਾਜ਼ਮੇ ਅਤੇ ਤੰਦਰੁਸਤੀ ਚ ਖ਼ੂਬ ਮਦਦ ਕਰਦਾ ਹੈ। ਵਿਅਕਤੀ ਦਾ ਹੀਮੋਗਲੋਬਿਨ ਘਟਣ ਲੱਗ ਪੈਂਦਾ ਹੈ ਤੇ ਕੋਲੈਸਟਰੋਲ ਵਧਣ ਲੱਗ ਪੈਂਦਾ ਹੈ। ਯਾਨਿ ਕਿ ਵਿਅਕਤੀ ਦਿਨੋਂ ਦਿਨ ਕਮਜ਼ੋਰੀ ਮਹਿਸੂਸ ਕਰਦਾ ਹੈ ਪ੍ਰੰਤੂ ਚਿੜਚਿੜਾਪਨ ਵਧਦਾ ਜਾਂਦਾ ਹੈ।
ਇਹ ਗਾਜਰ, ਟਮਾਟਰ, ਚੁਕੰਦਰ, ਰੋਮੇਨ ਲੈਟਸ, ਸਵਿੱਸ ਕਾਰਡ, ਬ੍ਰਾਜ਼ੀਲੀਅਨ ਨਟ, ਨਿਉਜੇ, ਬਦਾਮ, ਕਾਜੂ, ਅਖਰੋਟ, ਪਿਸਤਾ, ਮਗ਼ਜ਼, ਰਸਭਰੀ, ਗੰਢੇ, ਬੰਦ ਗੋਭੀ, ਫੁੱਲ ਗੋਭੀ, ਖੀਰਾ, ਓਟਮੀਲ, ਸਟਰਾ ਬੈਰੀ ਵਿੱਚ ਹੁੰਦਾ ਹੈ।
ਇਹ ਬੱਕਰੀ ਦੇ ਦੁੱਧ ਵਿੱਚ ਵੀ ਕਾਫ਼ੀ ਹੁੰਦਾ ਹੈ। ਉਂਜ ਇਹ ਸਭ ਤੋਂ ਵੱਧ ਰੌਇਲ ਜੈਲੀ ਚ ਹੁੰਦਾ ਹੈ। ਜੋ ਕਿ ਬਹੁਤ ਮਹਿੰਗੀ ਹੁੰਦੀ ਹੈ ਤੇ ਹਰ ਇੱਕ ਦੀ ਪਹੁੰਚ ਚ ਨਹੀਂ ਹੁੰਦੀ। ਇਸਦੇ ਇਲਾਵਾ ਕਲੇਜੀ, ਅੰਡੇ, ਮੱਛੀ ਅਤੇ ਸੂਰ ਦੇ ਮੀਟ ਚ ਵੀ ਬਹੁਤ ਹੁੰਦਾ ਹੈ। ਐਵੋਕੈਡੋ ਅਤੇ ਕੱਚੀ ਬੰਦ ਗੋਭੀ ਚੋਂ ਵੀ ਕਾਫ਼ੀ ਮਿਲਦਾ ਹੈ।
ਮਿਰਗੀ ਦੀ ਦਵਾਈ ਲਗਾਤਾਰ ਖਾਂਦੇ ਰਹਿਣ ਨਾਲ ਇਸਦੀ ਘਾਟ ਆਉਣ ਲੱਗ ਪੈਂਦੀ ਹੈ। ਤਦ ਮਿਰਗੀ ਦਾ ਮਰੀਜ਼ ਆਲਸੀ ਹੋ ਜਾਂਦਾ ਹੈ ਤੇ ਜਲਦੀ ਗੁੱਸਾ ਕਰਨ ਲੱਗ ਪੈਂਦਾ ਹੈ। ਉਸਦੇ ਨਹੁੰਆਂ ਤੇ ਬੁੱਲ੍ਹਾਂ ਜਾਂ ਹੱਥਾਂ ਦੀਆਂ ਤਲੀਆਂ ਦੀ ਲਾਲੀ ਘਟ ਜਾਂਦੀ ਹੈ।
ਕਿਸੇ ਇਨਫੈਕਸ਼ਨ ਅਲੱਰਜੀ ਦੇ ਇਲਾਜ ਦੌਰਾਨ ਲਗਾਤਾਰ ਐਂਟੀਬਾਇਓਟਿਕ ਦਵਾਈਆਂ ਖਾਣ ਨਾਲ ਵੀ ਇਸਦੀ ਘਾਟ ਹੋ ਜਾਂਦੀ ਹੈ। ਕੱਚੇ ਅੰਡੇ ਜ਼ਿਆਦਾ ਖਾਣ ਨਾਲ ਵੀ ਇਸਦੀ ਘਾਟ ਹੋ ਸਕਦੀ ਹੈ। ਕਿਉਂਕਿ ਕੱਚੇ ਅੰਡਿਆਂ ਵਿਚਲੀ ਐਵੀਡਿਨ ਪ੍ਰੋਟੀਨ ਬਾਇਓਟਿਨ ਨੂੰ ਅਪਣੇ ਨਾਲ ਜੋੜ ਲੈਂਦੀ ਹੈ, ਨਤੀਜੇ ਵਜੋਂ ਇਹ ਖਾਣੇ ਚੋਂ ਖ਼ੂਨ ਚ ਜਜ਼ਬ ਨਹੀਂ ਹੁੰਦੀ। ਪ੍ਰੰਤੂ ਉਬਲੇ ਅੰਡਿਆਂ ਵਿਚਲੀ ਐਵੀਡਿਨ ਏਦਾਂ ਨਹੀਂ ਕਰਦੀ।
ਜੇ ਮਿਕਸ ਸਲਾਦ ਖ਼ਾਸ ਕਰਕੇ ਹਰੀਆਂ ਪੱਤੇਦਾਰ ਸਬਜ਼ੀਆਂ ਨੂੰ ਮਿਕਸ ਸਲਾਦ ਵਜੋਂ ਖਾਣ ਦੀ ਆਦਤ ਬਣਾਈ ਜਾਏ ਅਤੇ ਹਫ਼ਤੇ ਚ ਦੋ ਤਿੰਨ ਵਾਰ ਦਾਲਾਂ ਵੀ ਬਦਲ ਕੇ ਜਾਂ ਮਿਕਸ ਖਾਧੀਆਂ ਜਾਣ ਅਤੇ ਪੁੰਗਰੇ ਅਨਾਜ ਜਾਂ ਪੁੰਗਰੇ ਮਿਲੱਟਸ, ਡਰਾਈ ਫਰੂਟ ਵੀ ਖਾਧੇ ਜਾਣ ਤਾਂ ਛੇਤੀ ਕੀਤਿਆਂ ਕਿਸੇ ਤੱਤ ਦੀ ਘਾਟ ਨਹੀਂ ਆਉਂਦੀ।
ਇਸਦੇ ਇਲਾਵਾ ਰੋਜ਼ਾਨਾ ਪੈਦਲ ਚੱਲਣ ਅਤੇ ਹੱਥੀਂ ਕੰਮ ਕਰਨ ਦੀ ਆਦਤ ਬਣਾਈ ਜਾਵੇ ਅਤੇ ਉਲਟੇ ਪੁਲਟੇ ਖਾਣਿਆਂ ਤੇ ਸਭ ਤਰ੍ਹਾਂ ਦੇ ਨਸ਼ਿਆਂ ਤੋਂ ਬਚਿਆ ਜਾਵੇ ਤਾਂ ਡਾਕਟਰਾਂ ਤੋਂ ਵੀ ਬਚਿਆ ਜਾ ਸਕਦਾ ਹੈ।
ਡਾ ਬਲਰਾਜ ਬੈਂਸ
ਡਾ ਕਰਮਜੀਤ ਕੌਰ ਬੈਂਸ
ਬੈਂਸ ਹੈਲਥ ਸੈਂਟਰ, ਅਕਾਲਸਰ ਰੋਡ ਰਾਮਾ ਕਲੋਨੀ ਮੋਗਾ 094630 38229
ਜੋ ਰਿਕਸ਼ਾ ਚਾਲਕ ਜਾਂ ਵੈਨ ਦਾ ਡਰਾਈਵਰ ਤੁਹਾਡੇ ਬਹੁਤ ਪਿਆਰੇ ਬੱਚਿਆਂ ਨੂੰ ਪੜਨ ਲਈ ਸਕੂਲ ਤੱਕ ਲੈ ਕੇ ਜਾਂਦਾ ਹੈ। ਉਸਦੇ ਵੀ ਬੱਚੇ ਬਹੁਤ ਪਿਆਰੇ ਹਨ, ਉਨ੍ਹਾਂ ਦਾ ਵੀ ਤੁਹਾਨੂੰ ਫ਼ਿਕਰ ਕਰਨਾ ਚਾਹੀਦਾ ਹੈ ਤੇ ਜਿਸ ਤਰ੍ਹਾਂ ਦੀ ਵੀ ਹੋ ਸਕੇ ਉਨ੍ਹਾਂ ਦੀ ਮਦਦ ਕਰਨੀ ਚਾਹੀਦੀ ਹੈ। ਕਦੇ ਕਦੇ ਉਨ੍ਹਾਂ ਲਈ ਕੋਈ ਫਲ ਫਰੂਟ ਤਾਂ ਜ਼ਰੂਰ ਹੀ ਲੈ ਦਿਆ ਕਰੋ।

25/08/2026

ਸ਼ਾਮ ਦੇ ਖਾਣੇ ਤੋਂ ਥੋੜ੍ਹੀ ਦੇਰ ਪਹਿਲਾਂ ਇੱਕ ਕੌਲੀ ਪਤਲੀ ਦਾਲ ਖਾਣ ਦਾ ਆਨੰਦ ਅਤੇ ਫ਼ਾਇਦਾ ਵੱਖ਼ਰਾ ਹੀ ਹੁੰਦਾ ਹੈ। ਦਾਲਾਂ ਹਮੇਸ਼ਾ ਹਾਈ ਪ੍ਰੋਟੀਨ ਹੁੰਦੀਆਂ ਹਨ। ਇਨ੍ਹਾਂ ਚੋਂ ਆਇਰਨ, ਫਾਇਬਰ ਤੇ ਸਟਾਰਚ ਵੀ ਵਧੇਰੇ ਮਿਲਦਾ ਹੈ।
ਦਾਲਾਂ ਲੋਅ ਗਲਾਇਸੈਮਿਕ ਲੋਡ ਵਾਲੀਆਂ ਹੋਣ ਕਰਕੇ ਸ਼ੂਗਰ ਰੋਗੀ ਲਈ ਵੀ ਫਾਇਦੇਮੰਦ ਰਹਿੰਦੀਆਂ ਹਨ। ਦਾਲਾਂ ਚੋਂ ਸੌਲਿਉਬਲ ਅਤੇ ਇਨਸੌਲਿਉਬਲ ਫ਼ਾਈਬਰ ਵੀ ਜ਼ਿਆਦਾ ਮਿਲਦੇ ਹਨ। ਇਉਂ ਇਹ ਦਿਲ ਰੋਗੀਆਂ ਲਈ ਵੀ ਫਾਇਦੇਮੰਦ ਹਨ।
ਪੜ੍ਹਾਈ ਕਰ ਰਹੇ ਬੱਚਿਆਂ ਲਈ ਇਹ ਬਹੁਤ ਫਾਇਦੇਮੰਦ ਹੈ। ਇਸ ਨਾਲ ਬੱਚੇ ਦੀ ਯਾਦਾਸ਼ਤ ਵਧਦੀ ਹੈ। ਬੱਚੇ ਦੀਆਂ ਅੱਖਾਂ ਦਾ ਨੁਕਸਾਨ ਘੱਟ ਤੋਂ ਘੱਟ ਹੋਵੇਗਾ। ਪੜ੍ਹਾਈ ਕਾਰਨ ਸਿਰ ਦਰਦ, ਕਮਰ ਦਰਦ, ਧੌਣ ਦਰਦ ਆਦਿ ਨਹੀਂ ਹੋਵੇਗਾ।
ਵਰਜਿਸ਼ ਕਰ ਰਹੇ ਨੌਜਵਾਨਾਂ ਮੁਟਿਆਰਾਂ ਲਈ ਵੀ ਇਹ ਬਹੁਤ ਫਾਇਦੇਮੰਦ ਹੈ। ਉਹਨਾਂ ਦਾ ਹਾਜ਼ਮਾ ਠੀਕ ਰਹਿੰਦਾ ਹੈ। ਵਾਰ ਵਾਰ ਫੂਡ ਕਰੇਵਿੰਗ ਹੋਣੋਂ ਹਟ ਦੀ ਹੈ ਤੇ ਜ਼ੋਰਦਾਰ ਵਰਜਿਸ਼ ਬਾਅਦ ਮਾਸਪੇਸ਼ੀਆਂ ਦੀ ਰਿਪੇਅਰ ਜਲਦੀ ਅਤੇ ਵਧੀਆ ਹੋਣ ਲਗਦੀ ਹੈ। ਉਹਨਾਂ ਦੇ ਜੋੜਾਂ, ਲਿਗਾਮੈਂਟਸ, ਟੈਂਡਨਜ਼ ਅਤੇ ਰੀੜ੍ਹ ਹੱਡੀ ਦੇ ਮਣਕਿਆਂ ਦਾ ਸਖਤ ਵਰਜਿਸ਼ ਕਾਰਨ ਨੁਕਸਾਨ ਘੱਟ ਤੋਂ ਘੱਟ ਹੋਵੇਗਾ।
ਬਜ਼ੁਰਗਾਂ ਲਈ ਵੀ ਤੇ ਗਰਭਵਤੀ ਔਰਤਾਂ ਅਤੇ ਦੁੱਧ ਚੁੰਘਾਉਣ ਵਾਲੀਆਂ ਮਾਵਾਂ ਲਈ ਵੀ ਇਹ ਬਹੁਤ ਫਾਇਦੇਮੰਦ ਰਹਿੰਦੀ ਹੈ। ਕਿਸੇ ਵੀ ਬੀਮਾਰੀ ਤੋਂ ਪੀੜਤ ਮਰੀਜ਼ਾਂ ਲਈ ਤਾਂ ਇਹ ਸਭ ਤੋਂ ਵੱਧ ਫਾਇਦੇਵੰਦ ਰਹਿੰਦੀ ਹੈ।
ਦਾਲ ਛਿਲਕਾ ਰਹਿਤ ਵੀ ਹੋ ਸਕਦੀ ਹੈ ਤੇ ਸਮੇਤ ਛਿਲਕਾ ਵੀ, ਪੁੰਗਰੀ ਦਾਲ ਵੀ ਹੋ ਸਕਦੀ ਹੈ ਤੇ ਮਿਕਸ ਦਾਲ ਵੀ ਹੋ ਸਕਦੀ ਹੈ।
ਦਾਲ ਵਿੱਚ ਲੂਣ, ਮਿਰਚ, ਮਸਾਲੇ ਘੱਟ ਤੋਂ ਘੱਟ ਹੋਣੇ ਚਾਹੀਦੇ ਹਨ। ਇਹ ਜ਼ਿਆਦਾ ਸੰਘਣੀ ਨਹੀਂ ਹੋਣੀ ਚਾਹੀਦੀ। ਬਲਕਿ ਪਤਲੀ ਹੋਣੀ ਚਾਹੀਦੀ ਹੈ ਪ੍ਰੰਤੂ ਸੂਪ ਜਿੰਨੀ ਪਤਲੀ ਨਹੀਂ।
ਇਸ ਵਿੱਚ ਕੋਈ ਗਰੀਨਜ਼ ਜਿਵੇਂ ਕਿ ਹਰਾ ਧਣੀਆ, ਮੇਥੀ, ਹਾਲੋਂ, ਕੱੜ੍ਹੀਪੱਤਾ, ਪਾਲਕ, ਬਾਥੂ, ਚੁਲਾਈ, ਰੋਜ਼ਮੇਰੀ ਆਦਿ ਚੋਂ ਜੋ ਮਿਲੇ ਬਰੀਕ ਕੁਤਰ ਕੇ ਪਾ ਲਵੋ।ਇਸ ਵਿੱਚ ਘਿਓ ਜਾਂ ਮੱਖਣ ਵੀ ਪਾ ਸਕਦੇ ਹੋ। ਜਾਂ ਦੋ ਚਮਚ ਦਹੀਂ ਵੀ ਪਾ ਸਕਦੇ ਹੋ।
ਇਸ ਦਾਲ ਨਾਲ ਮਿਕਸ ਸਲਾਦ ਵੀ ਖਾ ਸਕਦੇ ਹੋ ਤੇ ਅੱਠ ਦਸ ਘੰਟੇ ਭਿਉਂ ਕੇ ਰੱਖੇ ਡਰਾਈ ਫਰੂਟ ਵੀ ਖਾ ਸਕਦੇ ਹੋ।
ਡਾ ਬਲਰਾਜ ਬੈਂਸ
ਡਾ ਕਰਮਜੀਤ ਕੌਰ ਬੈਂਸ
ਬੈਂਸ ਹੈਲਥ ਸੈਂਟਰ, ਅਕਾਲਸਰ ਰੋਡ, ਰਾਮਾ ਕਲੋਨੀ, ਰਤਨ ਸਿਨੇਮਾ ਦੇ ਨੇੜੇ, ਮੋਗਾ 94630-38229, 94654-12596
ਹਮੇਸ਼ਾ ਰਲ ਮਿਲ ਖਾਉ ਪਕਾਉ ਤੇ ਰਲ ਮਿਲ ਰਹੋ। ਸੁਭਾਅ ਮਿਲਣਸਾਰ ਬਣਾਉ। ਮੱਥੇ ਤਿਉੜੀਆਂ ਕਦੇ ਨਾਂ ਰੱਖੋ। ਜਿੰਨਾ ਹੋ ਸਕੇ ਚਿਹਰਾ ਖਿੜਿਆ ਰੱਖੋ।

ਅਸੀਂ ਬਹੁਤ ਲੋਕਾਂ ਨੂੰ ਬਹੁਤ ਬੀਮਾਰੀਆਂ ਤੋਂ ਕੋਕਿਲਾਕਸ਼ ਨਾਲ ਠੀਕ ਕੀਤਾ ਹੈ। ਇਹ ਇੱਕ ਮੈਡੀਸਿਨਲ ਬੂਟੇ ਦੇ ਬੀਜ ਹੁੰਦੇ ਹਨ।  ਇਨ੍ਹਾਂ ਬੀਜਾਂ ਨੂੰ...
24/08/2026

ਅਸੀਂ ਬਹੁਤ ਲੋਕਾਂ ਨੂੰ ਬਹੁਤ ਬੀਮਾਰੀਆਂ ਤੋਂ ਕੋਕਿਲਾਕਸ਼ ਨਾਲ ਠੀਕ ਕੀਤਾ ਹੈ। ਇਹ ਇੱਕ ਮੈਡੀਸਿਨਲ ਬੂਟੇ ਦੇ ਬੀਜ ਹੁੰਦੇ ਹਨ।
ਇਨ੍ਹਾਂ ਬੀਜਾਂ ਨੂੰ ਆਮ ਬੋਲਚਾਲ ਵਿੱਚ ਤਾਲਮਖਾਣਾ ਕਿਹਾ ਜਾਂਦਾ ਹੈ।
ਅਸੀਂ ਤਾਲਮਖਾਣੇ ਨੂੰ ਕਬਜ਼, ਪੇਟ ਭਾਰੀਪਣ, ਨੀਂਦ ਘੱਟ ਆਉਣੀ, ਜੋੜ ਸੋਜ਼, ਲਿਵਰ ਦੀ ਕਮਜ਼ੋਰੀ, ਗੁਰਦਿਆਂ ਦੀ ਕਮਜ਼ੋਰੀ, ਜੋੜ ਦਰਦ, ਪੇਟ ਖੁੱਲ੍ਹ ਕੇ ਸਾਫ਼ ਨਾ ਹੋਣਾ, ਮਾਸਪੇਸ਼ੀਆਂ ਦੀ ਕਮਜ਼ੋਰੀ ਆਦਿ ਤੋਂ ਜ਼ਿਆਦਾ ਵਰਤਦੇ ਹਾਂ।
ਸਪੱਰਮ ਕਾਉਂਟ ਵਧਾਉਣ, ਟੈਸਟੋਸਟੀਰੋਨ ਵਧਾਉਣ ਆਦਿ ਵਾਸਤੇ ਬੇਔਲਾਦ ਮਰਦਾਂ ਨੂੰ ਹੋਰ ਦਵਾਈਆਂ ਚ ਮਿਲਾ ਕੇ ਦਿੰਦੇ ਹਾਂ।
ਸਵਰਨਪਨੀ, ਸੋਨਪੱਤਰੀ ਜਾਂ ਲਲਾਟ ਨਾਲ ਬਰਾਬਰ ਮਾਤਰਾ ਵਿੱਚ ਲਗਾਤਾਰ ਖਾਣ ਨਾਲ ਇਹ ਚਿਹਰੇ ਦੀ ਸੁੰਦਰਤਾ ਵਧਾਉਂਦਾ ਹੈ। ਖਾਸ ਕਰਕੇ ਉਨ੍ਹਾਂ ਲੋਕਾਂ ਵਾਸਤੇ ਬਹੁਤ ਫ਼ਾਇਦੇਮੰਦ ਹੈ ਜਿਨ੍ਹਾਂ ਦਾ ਚਿਹਰਾ ਹਰ ਵੇਲੇ ਮੁਰਝਾਇਆ ਜਿਹਾ ਦਿਖਦਾ ਹੁੰਦਾ ਹੈ ਜਾਂ ਜਿਨ੍ਹਾਂ ਦੇ ਚਿਹਰੇ ਤੇ ਰੌਣਕ ਨਹੀਂ ਹੁੰਦੀ ਤੇ ਉਦਾਸੀ ਜਿਹੀ ਝਲਕਦੀ ਹੁੰਦੀ ਹੈ।
ਇਹ ਖੀਰ ਚ ਵੀ ਪਾ ਕੇ ਖਾ ਸਕਦੇ ਹੋ, ਦਹੀਂ ਚ ਵੀ ਤੇ ਦੁੱਧ ਜਾਂ ਪਾਣੀ ਨਾਲ ਵੀ ਖਾ ਸਕਦੇ ਹੋ। ਦੇਸੀ ਘਿਓ ਚ ਭੁੰਨ ਕੇ ਵੀ ਖਾ ਸਕਦੇ ਹੋ ਤੇ ਕਿਸੇ ਪੰਜੀਰੀ ਚ ਮਿਲਾ ਕੇ ਵੀ ਖਾ ਸਕਦੇ ਹੋ।
ਇਹ ਰੋਜ਼ਾਨਾ ਇਕ ਚਮਚ ਖਾਧਾ ਜਾ ਸਕਦਾ ਹੈ। ਇਹ ਲਾਜਵੰਤੀ, ਕੌਂਚ ਬੀਜ, ਵੱਡੀ ਇਮਲੀ ਬੀਜ ਜਾਂ ਸਫੈਦ ਮੂਸਲੀ ਨਾਲ ਵੀ ਖਾ ਸਕਦੇ ਹੋ ਤੇ ਤਰਿਫਲਾ ਜਾਂ ਪੀਸੇ ਹੋਏ ਔਲੇ ਨਾਲ ਵੀ ਖਾ ਸਕਦੇ ਹੋ। ਪਰ ਸਭ ਤੋਂ ਵੱਧ ਫ਼ਾਇਦਾ ਸ਼ਿਵਾਂਜਨੀ, ਚਰਖ ਬੂਟੀ, ਜੋਗੀਆ ਪੱਤਰੀ ਤੇ ਲੌਂਜੀਆ ਵੇਲ ਨਾਲ ਬਰਾਬਰ ਮਾਤਰਾ ਚ ਰਗੜ ਕੇ ਚੂਰਨ ਬਣਾ ਕੇ ਖਾਣ ਨਾਲ ਹੁੰਦਾ ਹੈ।
@@@@@@@@@@@@
ਜਿੰਨਾ ਵੀ ਹੋ ਸਕੇ ਹੁਣ ਬੱਚਿਆਂ ਨੂੰ ਮਾੜੀ ਸੰਗਤ ਤੋਂ ਬਚਾਉ। ਬੱਚਿਆਂ ਨਾਲ ਰੋਜ਼ਾਨਾ ਗੱਲ ਕਰੋ। ਬੱਚਿਆਂ ਦੇ ਵਧੀਆ ਦੋਸਤ ਬਣੋ ਤੇ ਉਨ੍ਹਾਂ ਦੇ ਬਾਕੀ ਦੋਸਤਾਂ ਦਾ ਵੀ ਧਿਆਨ ਰੱਖੋ।
Dr.Balraj Bains Dr.Karamjeet Kaur Bains, ਅਕਾਲਸਰ ਰੋਡ, ਬੈਂਸ ਹੈਲਥ ਸੈਂਟਰ, ਰਤਨ ਸਿਨੇਮਾ ਦੇ ਨੇੜੇ, ਰਾਮਾ ਕਲੋਨੀ, ਮੋਗਾ।
ਸਾਡੇ ਕਲਿਨਿਕ ਮੋਗਾ ਹੈਲਥ ਸੈਂਟਰ ਤੇ ਪਹੁੰਚਣ ਲਈ ਗੂਗਲ ਮੈਪ ਤੇ balraj clinic ਭਰੋ, ਲੋਕੇਸ਼ਨ ਆ ਜਾਏਗੀ। ਲੇਕਿਨ ਸਾਨੂੰ ਮਿਲਣ ਆਉਣ ਤੋਂ ਪਹਿਲਾਂ ਫ਼ੋਨ ਜ਼ਰੂਰ ਕਰੋ- 094630 38229
ਫੇਸਬੁੱਕ ਤੇ ਸਿਹਤ ਸੰਬੰਧੀ ਜਾਣਕਾਰੀ ਦੀਆਂ ਛੋਟੀਆਂ ਪੋਸਟਾਂ ਪੜ੍ਹਨ ਲਈ ਇੱਥੇ ਕਲਿੱਕ ਕਰੋ:-
https://www.facebook.com/share/1Ba5eEi4Yb/
ਫੇਸਬੁੱਕ ਤੇ ਤੰਦਰੁਸਤ ਰਹਿਣ ਬਾਰੇ ਪੰਜਾਬੀ ਚ ਪੜ੍ਹਨ ਲਈ ਇਥੇ ਕਲਿੱਕ ਕਰੋ :- https://www.facebook.com/Balraaaj?mibextid=ZbWKwL
फेसबुक पर हिंदी में सेहत संबंधी पोस्टें पढ़ने के लिए यहां पर क्लिक करें -: https://www.facebook.com/profile.php?id=100088340566884&mibextid=ZbWKwL
ਫੇਸਬੁੱਕ ਤੇ ਇੰਗਲਿਸ਼ ਚ ਸਿਹਤ ਸੰਬੰਧੀ ਪੜ੍ਹਨ ਲਈ ਇੱਥੇ ਕਲਿੱਕ ਕਰੋ :- https://www.facebook.com/profile.php?id=61556344041380&mibextid=ZbWKwL
ਫੇਸਬੁੱਕ ਤੇ ਫਰੈਂਚ ਚ ਸਾਡੀਆਂ ਪੋਸਟਾਂ ਪੜ੍ਹਨ ਲਈ ਇੱਥੇ ਕਲਿੱਕ ਕਰੋ -
https://www.facebook.com/share/1Ed1L62snw/
इंस्टाग्राम पर हिंदी में हमारी पोस्टें पढ़ने के लिए यहां पर क्लिक करें-: https://www.instagram.com/mogahealthcenter?igsh=MXZtZnU0NzJmZjMzYg==
ਇੰਸਟਾਗ੍ਰਾਮ ਤੇ ਇੰਗਲਿਸ਼ ਚ ਪੋਸਟਾਂ ਪੜ੍ਹਨ ਲਈ ਇੱਥੇ ਕਲਿੱਕ ਕਰੋ -: https://www.instagram.com/drbalrajbains?igsh=MTRnbXo1NTZxdWZmaQ==
ਇੰਸਟਾਗ੍ਰਾਮ ਤੇ ਪੰਜਾਬੀ ਚ ਪੋਸਟਾਂ ਪੜ੍ਹਨ ਲਈ ਇੱਥੇ ਕਲਿੱਕ ਕਰੋ :- https://www.instagram.com/moga.health.center?igsh=MTFoOGh4ZDgyOXU4Mg==
ਸਿਹਤ ਸੰਬੰਧੀ ਪੋਸਟਾਂ ਪੰਜਾਬੀ ਚ tumblr ਤੇ ਪੜ੍ਹਨ ਲਈ ਇੱਥੇ ਕਲਿੱਕ ਕਰੋ:- https://www.tumblr.com/blog/mogahealthcenter

24/08/2026

ਵਿਟਾਮਿਨ ਬੀ-ਫੋਰ, ਬੀ-ਏਟ ਅਤੇ ਬੀ-ਟੈੱਨ ਵਾਂਗ ਬੀ-ਇਲੈਵਨ ਵਿਟਾਮਿਨ ਬੀ ਕੰਪਲੈਕਸ ਗਰੁੱਪ ਵਿੱਚ ਨਹੀਂ ਹੈ। ਕਿਉਂਕਿ ਇਹ ਸਾਰੇ ਵਿਟਾਮਿਨ ਦੀਆਂ ਸ਼ਰਤਾਂ ਪੂਰੀਆਂ ਨਹੀਂ ਕਰਦੇ।
ਵਿਟਾਮਿਨ ਬੀ ਕੰਪਲੈਕਸ ਗਰੁੱਪ ਵਿੱਚ ਸਿਰਫ਼ ਵਿਟਾਮਿਨ ਬੀ -ਵੰਨ, ਬੀ-ਟੂ, ਬੀ-ਥਰੀ, ਬੀ-ਫਾਈਵ, ਬੀ-ਸਿਕਸ, ਬੀ-ਸੈਵਨ, ਬੀ-ਨਾਈਨ ਅਤੇ ਬੀ-ਟਵੈਲਵ ਹੀ ਹਨ।
ਵਿਟਾਮਿਨ ਬੀ ਇਲੈਵਨ ਦਾ ਅਸਲ ਨਾਂ ਸੈਲੀਸਾਇਲਿਕ ਐਸਿਡ ਹੈ। ਇਹ ਅਨੇਕਾਂ ਪੌਦਿਆਂ ਬੂਟਿਆਂ, ਸਬਜ਼ੀਆਂ, ਫਲਾਂ, ਮਸਾਲਿਆਂ ਅਤੇ ਜੜੀ ਬੂਟੀਆਂ ਵਿੱਚ ਇਕ ਪਲਾਂਟ ਹਾਰਮੋਨ ਵਜੋਂ ਕੰਮ ਕਰਕੇ ਉਨ੍ਹਾਂ ਦੇ ਵਾਧੇ ਵਿਕਾਸ ਲਈ ਕੰਮ ਕਰਦਾ ਹੈ।
ਇਵੇਂ ਹੀ ਇਹ ਜੀਵ ਜੰਤੂਆਂ ਅਤੇ ਮਨੁੱਖ ਦੇ ਵਾਧੇ ਵਿਕਾਸ ਲਈ ਵੀ ਬਹੁਤ ਲੋੜੀਂਦਾ ਹੈ। ਇਹ ਸਬਜ਼ੀਆਂ ਫਲਾਂ ਜੜੀ ਬੂਟੀਆਂ ਚੋਂ ਵੀ ਮਿਲਦਾ ਹੈ ਪ੍ਰੰਤੂ ਸਰੀਰ ਅੰਦਰ ਵੀ ਇਸਨੂੰ ਲੋੜ ਅਨੁਸਾਰ ਇੱਕ ਅਮਾਇਨੋ ਐਸਿਡ ਤੋਂ ਬਣਾ ਲਿਆ ਜਾਂਦਾ ਹੈ। ਭਾਵੇਂ ਇਹ ਖਾਣਿਆਂ ਚੋਂ ਵੀ ਮਿਲਦਾ ਹੈ ਪ੍ਰੰਤੂ ਇਸਦੀ ਸਰੀਰ ਨੂੰ ਬਹੁਤਾਤ ਨਹੀਂ ਹੁੰਦੀ।
ਇਹ ਵਿਟਾਮਿਨ ਬੀ-12 ਨਾਲ ਮਿਲਕੇ ਆਰ ਐਨ ਏ ਅਤੇ ਡੀ ਐਨ ਏ ਬਣਾਉਣ ਚ ਮਦਦ ਕਰਦਾ ਹੈ। ਪੇਟ ਅੰਦਰ ਪਲ ਰਹੇ ਬੱਚੇ ਦੇ ਸਰੀਰਕ ਵਿਕਾਸ ਦੇ ਨਾਲ ਦਿਮਾਗ਼ੀ ਵਿਕਾਸ ਅਤੇ ਰੀੜ੍ਹ ਹੱਡੀ ਅੰਦਰਲੀ ਸੁਖਮਨਾ ਨਾੜੀ ਨੂੰ ਬਣਾਉਣ ਚ ਸਹਾਇਕ ਹੁੰਦਾ ਹੈ। ਸਰੀਰ ਦੇ ਸਭ ਟਿਸ਼ੂਜ਼ ਦੇ ਬਣਾਉਣ ਅਤੇ ਉਹਨਾਂ ਦੇ ਵਾਧੇ ਵਿਕਾਸ ਚ ਵੀ ਮਦਦ ਕਰਦਾ ਹੈ।
ਭਾਵੇਂ ਮਨੁੱਖ ਨੂੰ ਸੈਲਿਸਾਇਲਿਕ ਐਸਿਡ ਬਾਰੇ ਪਹਿਲਾਂ ਪਤਾ ਨਹੀਂ ਸੀ ਪ੍ਰੰਤੂ ਹਜ਼ਾਰਾਂ ਸਾਲ ਪਹਿਲਾਂ ਹੀ ਮਨੁੱਖ ਨੇ ਸੈਲੀਸਾਇਲਿਕ ਐਸਿਡ ਵਾਲੇ ਮਸਾਲਿਆਂ, ਸਬਜ਼ੀਆਂ, ਫਲਾਂ ਜਾਂ ਪੌਦਿਆਂ ਨੂੰ ਸਹੀ ਤਰ੍ਹਾਂ ਵਰਤਣਾ ਸਿੱਖ ਲਿਆ ਸੀ।
ਪੁਰਾਤਨ ਭਾਰਤ, ਮਿਸਰ, ਇਰਾਨ, ਯੂਨਾਨ, ਅਸੀਰੀਆ ਆਦਿ ਦੇ ਲੋਕ ਅਰਜਨ ਸੱਕ, ਐਲੋਵੇਰਾ, ਹਲਦੀ, ਗਲੋ, ਤੁਲਸੀ, ਵਾਈਟ ਵਿੱਲੋ ਟਰੀ ਬਾਰਕ ਆਦਿ ਦੀ ਵਰਤੋਂ ਸੁੰਦਰਤਾ ਵਧਾਉਣ, ਚਮੜੀ ਤੇ ਨਿਖ਼ਾਰ ਲਿਆਉਣ ਜਾਂ ਜੋੜ ਦਰਦ, ਬੁਖ਼ਾਰ, ਸਰੀਰ ਦਰਦ ਆਦਿ ਤੋਂ ਦਵਾਈ ਵਜੋਂ ਵਰਤਦੇ ਸੀ। ਇਹਨਾਂ ਸਭ ਦੀ ਵਧੀਆ ਕਾਰਗੁਜ਼ਾਰੀ ਚ ਸੈਲੀਸਾਇਲਿਕ ਐਸਿਡ ਦਾ ਕਾਫ਼ੀ ਜ਼ਿਆਦਾ ਯੋਗਦਾਨ ਹੁੰਦਾ ਹੈ।
ਜੇ ਕੋਈ ਹਲਦੀ ਦੁੱਧ ਚ ਮਿਲਾਕੇ ਚਿਹਰੇ ਜਾਂ ਸਰੀਰ ਤੇ ਲਾਉਂਦਾ ਹੈ ਤਾਂ ਹਲਦੀ ਵਿਚਲਾ ਸੈਲੀਸਾਇਲਿਕ ਐਸਿਡ ਚਮੜੀ ਨੂੰ ਗੋਰੀ ਕਰਦਾ ਹੈ।
ਜੇ ਕੋਈ ਐਲੋਵੇਰਾ ਵਿਚਲਾ ਰਸ ਪਾਣੀ ਚ ਮਿਲਾਕੇ ਚਿਹਰੇ ਤੇ ਲਾਉਂਦਾ ਹੈ ਤਾਂ ਸੈਲੀਸਾਇਲਿਕ ਐਸਿਡ ਛਾਹੀਆਂ, ਦਾਗ਼, ਧੱਬੇ ਘਟਾਉਂਦਾ ਹੈ, ਜੇ ਕੋਈ ਐਲੋਵੇਰਾ ਜੈੱਲ ਵਾਲਾਂ ਤੇ ਲਾਉਂਦਾ ਹੈ ਤਾਂ ਇਹ ਵਾਲ ਝੜਨੋਂ ਰੋਕ ਕੇ ਲੰਮੇ ਹੋਣ ਲਾਉਂਦਾ ਹੈ ਤੇ ਵਾਲਾਂ ਦੀ ਸੁੰਦਰਤਾ ਵਧਾਉਂਦਾ ਹੈ।
ਇਹ ਟਮਾਟਰ, ਕੀਵੀ, ਸੇਬ, ਨਿੰਬੂ, ਮੁਸੰਮੀ, ਕਿੰਨੂੰ, ਖਜੂਰ, ਰਸਭਰੀ, ਬਰੌਕਲੀ, ਖੁੰਬ, ਚਿੱਭੜ, ਪਾਲਕ, ਬਾਥੂ, ਚੁਲਾਈ, ਅਜਵਾਇਣ ਪੱਤਾ, ਮੂੰਗਫਲੀ ਪੱਤੇ, ਮੂਲੀ, ਬੈਂਗਣ, ਫੁੱਲ ਗੋਭੀ, ਸਟਰਾ ਬੈਰੀ, ਆੜੂ, ਬਲਿਊ ਬੈਰੀਜ਼, ਅੰਜੀਰ, ਪਰੂਨਜ਼, ਚੈਰੀ, ਗਰੇਪ ਫਰੂਟ, ਸ਼ਿਮਲਾ ਮਿਰਚ ਆਦਿ ਵਿੱਚ ਵੀ ਕਾਫ਼ੀ ਮਾਤਰਾ ਵਿੱਚ ਹੁੰਦਾ ਹੈ।
ਜੇ ਗਰਭਵਤੀ ਇਹ ਸਭ ਖਾਂਦੀ ਰਹਿੰਦੀ ਹੈ ਤਾਂ ਉਸ ਦੇ ਪੇਟ ਅੰਦਰ ਪਲ ਰਹੇ ਬੱਚੇ ਦਾ ਮਾਨਸਿਕ ਤੇ ਸਰੀਰਕ ਵਿਕਾਸ ਜ਼ਿਆਦਾ ਵਧੀਆ ਤਰਾਂ ਹੁੰਦਾ ਹੈ ਤੇ ਗਰਭ ਦੌਰਾਨ ਕੰਪਲੀਕੇਸ਼ਨਜ਼ ਘਟਦੀਆਂ ਹਨ।
ਜੇ ਦੁੱਧ ਚੁੰਘਾਉਣ ਵਾਲੀ ਔਰਤ ਸੈਲੀਸਾਇਕਲਿਕ ਐਸਿਡ ਵਾਲੇ ਫ਼ਲ, ਸਬਜ਼ੀਆਂ, ਸਲਾਦ ਅਕਸਰ ਖਾਂਦੀ ਰਹਿੰਦੀ ਹੈ ਤਾਂ ਉਸਦੀ ਸੁੰਦਰਤਾ ਵੀ ਜ਼ਿਆਦਾ ਬਣੀ ਰਹਿੰਦੀ ਹੈ ਤੇ ਉਸਦੇ ਵਾਲ ਵੀ ਜ਼ਿਆਦਾ ਤੰਦਰੁਸਤ ਤੇ ਸੋਹਣੇ ਬਣੇ ਰਹਿੰਦੇ ਹਨ ਅਤੇ ਉਸਦਾ ਦੁੱਧ ਚੁੰਘਣ ਵਾਲਾ ਬੱਚਾ ਵੀ ਜ਼ਿਆਦਾ ਸੋਹਣਾ ਤੇ ਦਿਮਾਗ਼ੀ ਪੈਦਾ ਹੁੰਦਾ ਹੈ।
ਸੈਲੀਸਾਇਲੇਟਸ ਦਾ ਇੱਕ ਕਾਫ਼ੀ ਵੱਡਾ ਗਰੁੱਪ ਹੈ। ਇਨ੍ਹਾਂ ਚੋਂ ਸਭ ਤੋਂ ਸਾਧਾਰਨ ਪਰ ਸਭ ਤੋਂ ਪ੍ਰਮੁੱਖ ਸੈਲੀਸਾਇਲਿਕ ਐਸਿਡ ਹੁੰਦਾ ਹੈ।
ਇਸੇ ਗਰੁੱਪ ਚ ਹੀ ਐਸਪਰਿਨ ਆਉਂਦੀ ਹੈ। ਸੈਲੀਸਾਇਲਿਕ ਐਸਿਡ ਐਸਪਰਿਨ ਦਾ ਮੈਟਾਬੋਲਾਈਟ ਹੁੰਦਾ ਹੈ।
ਜਦ ਕੋਈ ਐਸਪਰਿਨ ਗੋਲੀ ਖਾਂਦਾ ਹੈ ਤਾਂ ਸਰੀਰ ਇਸਨੂੰ ਸੈਲੀਸਾਇਲਿਕ ਐਸਿਡ ਵਿੱਚ ਵੀ ਬਦਲਦਾ ਹੈ।
ਸ਼ਾਇਦ ਪੋਸਟ ਲੰਮੀ ਹੋ ਰਹੀ ਹੈ। ਉਂਝ ਜਾਣਕਾਰੀ ਅਜੇ ਬਹੁਤ ਜ਼ਿਆਦਾ ਸੀ।
+++++++++++++++++++
ਦੁਸ਼ਮਣ ਦੇ ਬੱਚੇ ਨੂੰ ਵੀ ਕਦੇ ਉਲਟ ਮੱਤ ਨਾ ਦਿਉ। ਉਹਨੂੰ ਵੀ ਹਮੇਸ਼ਾ ਚੰਗੀ ਮੱਤ ਦਿਉ। ਵੈਸੇ ਵੀ ਜੇ ਦੁਸ਼ਮਣ ਦੇ ਬੱਚੇ ਵਿਗੜਨਗੇ ਤਾਂ ਸਭ ਤੋਂ ਪਹਿਲਾਂ ਤੁਹਾਡੇ ਬੱਚਿਆਂ ਦੇ ਹੀ ਦੁਸ਼ਮਣ ਬਣਨਗੇ। ਜੇ ਉਹ ਤੁਹਾਡੀ ਚੰਗੀ ਮੱਤ ਨਾਲ ਸੁਧਰਨਗੇ ਤਾਂ ਦੁਸ਼ਮਣੀ ਹੀ ਖ਼ਤਮ ਕਰਨਗੇ।
Dr.Balraj Bains Dr.Karamjeet Kaur Bains, ਅਕਾਲਸਰ ਰੋਡ, ਬੈਂਸ ਹੈਲਥ ਸੈਂਟਰ, ਰਤਨ ਸਿਨੇਮਾ ਦੇ ਨੇੜੇ, ਰਾਮਾ ਕਲੋਨੀ, ਮੋਗਾ।
ਸਾਡੇ ਕਲਿਨਿਕ ਮੋਗਾ ਹੈਲਥ ਸੈਂਟਰ ਤੇ ਪਹੁੰਚਣ ਲਈ ਗੂਗਲ ਮੈਪ ਤੇ balraj clinic ਭਰੋ, ਲੋਕੇਸ਼ਨ ਆ ਜਾਏਗੀ। ਲੇਕਿਨ ਸਾਨੂੰ ਮਿਲਣ ਆਉਣ ਤੋਂ ਪਹਿਲਾਂ ਫ਼ੋਨ ਜ਼ਰੂਰ ਕਰੋ- 094630 38229
ਫੇਸਬੁੱਕ ਤੇ ਸਿਹਤ ਸੰਬੰਧੀ ਜਾਣਕਾਰੀ ਦੀਆਂ ਛੋਟੀਆਂ ਪੋਸਟਾਂ ਪੜ੍ਹਨ ਲਈ ਇੱਥੇ ਕਲਿੱਕ ਕਰੋ:-
https://www.facebook.com/share/1Ba5eEi4Yb/
ਫੇਸਬੁੱਕ ਤੇ ਤੰਦਰੁਸਤ ਰਹਿਣ ਬਾਰੇ ਪੰਜਾਬੀ ਚ ਪੜ੍ਹਨ ਲਈ ਇਥੇ ਕਲਿੱਕ ਕਰੋ :- https://www.facebook.com/Balraaaj?mibextid=ZbWKwL
फेसबुक पर हिंदी में सेहत संबंधी पोस्टें पढ़ने के लिए यहां पर क्लिक करें -: https://www.facebook.com/profile.php?id=100088340566884&mibextid=ZbWKwL
ਫੇਸਬੁੱਕ ਤੇ ਇੰਗਲਿਸ਼ ਚ ਸਿਹਤ ਸੰਬੰਧੀ ਪੜ੍ਹਨ ਲਈ ਇੱਥੇ ਕਲਿੱਕ ਕਰੋ :- https://www.facebook.com/profile.php?id=61556344041380&mibextid=ZbWKwL
ਫੇਸਬੁੱਕ ਤੇ ਫਰੈਂਚ ਚ ਸਾਡੀਆਂ ਪੋਸਟਾਂ ਪੜ੍ਹਨ ਲਈ ਇੱਥੇ ਕਲਿੱਕ ਕਰੋ -
https://www.facebook.com/share/1Ed1L62snw/
इंस्टाग्राम पर हिंदी में हमारी पोस्टें पढ़ने के लिए यहां पर क्लिक करें-: https://www.instagram.com/mogahealthcenter?igsh=MXZtZnU0NzJmZjMzYg==
ਇੰਸਟਾਗ੍ਰਾਮ ਤੇ ਇੰਗਲਿਸ਼ ਚ ਪੋਸਟਾਂ ਪੜ੍ਹਨ ਲਈ ਇੱਥੇ ਕਲਿੱਕ ਕਰੋ -: https://www.instagram.com/drbalrajbains?igsh=MTRnbXo1NTZxdWZmaQ==
ਇੰਸਟਾਗ੍ਰਾਮ ਤੇ ਪੰਜਾਬੀ ਚ ਪੋਸਟਾਂ ਪੜ੍ਹਨ ਲਈ ਇੱਥੇ ਕਲਿੱਕ ਕਰੋ :- https://www.instagram.com/moga.health.center?igsh=MTFoOGh4ZDgyOXU4Mg==
ਸਿਹਤ ਸੰਬੰਧੀ ਪੋਸਟਾਂ ਪੰਜਾਬੀ ਚ tumblr ਤੇ ਪੜ੍ਹਨ ਲਈ ਇੱਥੇ ਕਲਿੱਕ ਕਰੋ:- https://www.tumblr.com/blog/mogahealthcenter

ਅਦਰਕ ਇਨਸਾਨ ਲਈ ਬਹੁਤ ਗੁਣਕਾਰੀ ਹੈ, ਜਿਸ ਦੀ ਠੀਕ ਵਰਤੋਂ ਨਾਲ ਕਈ ਰੋਗਾਂ ਦਾ ਸਫਲ ਇਲਾਜ ਕੀਤਾ ਜਾ ਸਕਦਾ ਹੈ।   ਇਹ ਸਬਜ਼ੀ, ਦਾਲ, ਕੜੀ, ਚਿਕਨ, ਮੀ...
24/08/2026

ਅਦਰਕ ਇਨਸਾਨ ਲਈ ਬਹੁਤ ਗੁਣਕਾਰੀ ਹੈ, ਜਿਸ ਦੀ ਠੀਕ ਵਰਤੋਂ ਨਾਲ ਕਈ ਰੋਗਾਂ ਦਾ ਸਫਲ ਇਲਾਜ ਕੀਤਾ ਜਾ ਸਕਦਾ ਹੈ।
ਇਹ ਸਬਜ਼ੀ, ਦਾਲ, ਕੜੀ, ਚਿਕਨ, ਮੀਟ, ਮੱਛੀ ਆਦਿ ਵਿੱਚ ਪਾਇਆ ਜਾ ਸਕਦਾ ਹੈ। ਇਹ ਕਿਸੇ ਵੀ ਸੂਪ ਵਿੱਚ ਵੀ ਪਾਇਆ ਜਾ ਸਕਦਾ ਹੈ। ਇਸਦਾ ਡਰਿੰਕ ਗਲ਼ੇ, ਜ਼ੁਕਾਮ, ਰੇਸ਼ਾ, ਗਲਾ ਖ਼ਰਾਬੀ, ਅਵਾਜ਼ ਬੈਠਣੀ ਆਦਿ ਤੋਂ ਫਾਇਦੇਮੰਦ ਹੁੰਦਾ ਹੈ।
ਥੋੜ੍ਹਾ ਜਿਹਾ ਅਦਰਕ ਇੱਕ ਕੱਪ ਪਾਣੀ ਚ ਉਬਾਲ ਲਓ ਇਹ ਜਿੰਜਰ ਡਰਿੰਕ ਬਣ ਗਿਆ। ਇਹ ਦੋ ਤਿੰਨ ਵਾਰ ਹੌਲੀ ਹੌਲੀ ਪੀਣਾ ਚਾਹੀਦਾ ਹੈ। ਇਸ ਵਿੱਚ ਚਾਰ ਪੰਜ ਕਾਲੀਆਂ ਮਿਰਚਾਂ ਵੀ ਉਬਾਲੀਆਂ ਜਾ ਸਕਦੀਆਂ ਹਨ। ਇਸ ਡਰਿੰਕ ਨੂੰ ਠੰਢਾ ਕਰਕੇ ਸ਼ਹਿਦ ਵੀ ਮਿਲਾ ਸਕਦੇ ਹੋ। ਲੇਕਿਨ ਇਸ ਡਰਿੰਕ ਦੀ ਵਰਤੋਂ ਜ਼ਿਆਦਾ ਨਹੀਂ ਕਰਨੀ ਚਾਹੀਦੀ ਅਤੇ ਅਦਰਕ ਵੀ ਜ਼ਿਆਦਾ ਨਹੀਂ ਵਰਤਣਾ ਚਾਹੀਦਾ।
‌ ਇਸਦਾ ਅਚਾਰ ਵੀ ਬਹੁਤ ਸੁਆਦੀ ਬਣਦਾ ਹੈ ਲੇਕਿਨ ਇਸ ਵਿੱਚ ਲੂਣ ਜਾਂ ਹੋਰ ਮਸਾਲੇ ਜ਼ਿਆਦਾ ਨਹੀਂ ਪਾਉਣੇ ਚਾਹੀਦੇ ਹਨ। ਤੇ ਇਸਨੂੰ ਕੱਚ ਦੇ ਬਰਤਨ ਵਿੱਚ ਹੀ ਸੰਭਾਲਣਾ ਚਾਹੀਦਾ ਹੈ। ਕਿਉਂਕਿ ਤਾਜ਼ਾ ਅਧਰਕ ਸਾਰਾ ਸਾਲ ਨਹੀਂ ਮਿਲਦਾ ਤਾਂ ਹੀ ਇਸਦਾ ਅਚਾਰ ਬਣਾਇਆ ਜਾਂਦਾ ਹੈ। ਹਾਲਾਂ ਕਿ ਇਹ ਬਹੁਤ ਦਿਨਾਂ ਤੱਕ ਕੱਚਾ ਖਾਣ ਲਈ ਸੰਭਾਲ ਕੇ ਰੱਖਿਆ ਜਾ ਸਕਦਾ ਹੈ।
ਧਿਆਨ ਰੱਖੋ, ਅਦਰਕ ''ਤੇ ਵੀ ਕਈ ਤਰ੍ਹਾਂ ਦੇ ਕੈਮੀਕਲ ਲਾ ਕੇ ਜਾਂ ਤੇਜ਼ਾਬ ਨਾਲ ਧੋ ਕੇ ਬਹੁਤ ਸੋਹਣਾ ਚਮਕੀਲਾ ਬਣਾ ਕੇ ਵੇਚਿਆ ਜਾਂਦਾ ਹੈ। ਖਰੀਦਣ ਲੱਗੇ ਚੰਗੀ ਤਰ੍ਹਾਂ ਚੈੱਕ ਕਰੋ ਕਿ ਜ਼ਹਿਰੀਲਾ ਨਾਂ ਹੋਵੇ।
ਸੁੰਘਕੇ ਦੇਖੋ ਜਾਂ ਪਾਣੀ ਨਾਲ ਗਿੱਲਾ ਕਰਕੇ ਚੈੱਕ ਕਰੋ । ਚੀਕਣਾ ਜਿਹਾ ਹੋਵੇ ਜਾਂ ਰੰਗ ਛੱਡੇ ਤਾਂ ਨਾਂ ਖਰੀਦੋ। ਸਾਫ਼ ਮਿਲਣ ਤੇ ਵੀ ਘਰ ਲਿਆ ਕੇ ਕੁੱਝ ਦੇਰ ਪਾਣੀ ਚ ਰੱਖੋ।
ਫਿਰ ਸੁਕਾ ਕੇ ਕਿਸੇ ਕੱਪੜੇ ਨਾਲ ਚੰਗੀ ਤਰਾਂ ਰਗੜ ਕੇ ਪੀਲਰ ਜਾਂ ਚਾਕੂ ਨਾਲ ਛਿੱਲੋ, ਕੱਟੋ ਤੇ ਕੁੱਕਵੇਅਰ ਚ ਥੋੜ੍ਹਾ ਜੈਤੂਨ ਤੇਲ ਪਾਕੇ ਤਿੰਨ ਚਾਰ ਮਿੰਟ ਤੱਕ ਘੱਟ ਅੱਗ ਤੇ ਤਲੋ।
ਫਿਰ ਥੋੜ੍ਹੀ ਲਾਲ ਮਿਰਚ, ਨਮਕ ਤੇ ਹਲਦੀ ਪਾ ਕੇ ਦੋ ਚਾਰ ਮਿੰਟ ਹੋਰ ਤਲੋ ਤਾਂ ਕਿ ਫਾਲਤੂ ਨਮੀ ਨਿਕਲ ਜਾਏ। ਲਗਾਤਾਰ ਹਿਲਾਉਂਦੇ ਰਹੋ ਤਾਂ ਕਿ ਸੜੇ ਨਾ। ਠੰਢਾ ਹੋਣ ਤੇ ਕਿਸੇ ਕੱਚ ਦੇ ਬਰਤਨ ਚ ਸਾਂਭ ਕੇ ਰੱਖੋ।
ਵੈਸੇ ਤਾਂ ਸਿਰਕੇ ਵਿੱਚ ਵੀ ਆਚਾਰ ਪੈਂਦਾ ਹੈ ਤੇ ਸਿਰਕੇ ਵਾਲਾ ਆਚਾਰ ਜ਼ਿਆਦਾ ਸਿਹਤਵਰਧਕ ਹੁੰਦਾ ਹੈ ਪਰ ਬਾਜ਼ਾਰ ਵਿੱਚ ਬਹੁਤੇ ਸਿਰਕੇ ਨਕਲੀ ਹਨ। ਕਾਫੀ ਲੋਕ ਤਾਂ ਖਰਾਬ ਹੋਏ ਘਟੀਆ ਕੁਆਲਿਟੀ ਦੇ ਸਿਰਕੇ ਲੈ ਕੇ ਹੀ ਆਚਾਰ ਬਣਾ ਬਣਾ ਬਣਾ ਵੇਚ ਰਹੇ ਹਨ।
ਅਦਰਕ ਦਾ ਆਚਾਰ ਜਾਂ ਕੱਚਾ ਅਦਰਕ ਸਰਦੀ ਰੋਗਾਂ ਤੋਂ ਬਚਾਅ ਕਰਦਾ ਹੈ। ਇਹ ਪੇਟ ਕੀੜੇ, ਬੱਚਿਆਂ ਦਾ ਸੁੱਤੇ ਪਏ ਬੋਲਣਾ, ਮਿੱਟੀ ਖਾਣਾ, ਵਾਰ ਵਾਰ ਜ਼ੁਕਾਮ ਲੱਗਣਾ, ਪੇਟ ਗੈਸ, ਪੇਟ ਭਾਰੀਪਨ ਆਦਿ ਤੋਂ ਵੀ ਫਾਇਦੇਮੰਦ ਹੈ।
‌ ਰੋਜ਼ਾਨਾ ਥੋੜ੍ਹਾ ਅਦਰਕ ਖਾਂਦੇ ਰਹਿਣ ਨਾਲ ਜੋੜ ਦਰਦ, ਕਮਰ ਦਰਦ, ਪੁਰਾਣਾ ਸਿਰ ਦਰਦ, ਥਕਾਵਟ ਰੋਗ, ਹਾਈ ਬੀ ਪੀ, ਸਰੀਰ ਦਰਦ, ਅੱਡੀਆਂ ਦਰਦ, ਗਠੀਆ, ਯੂਰਿਕ ਐਸਿਡ ਵਧਣਾ ਆਦਿ ਤੋਂ ਵੀ ਫਾਇਦਾ ਹੁੰਦਾ ਹੈ।
ਬਹੁਤਾ ਮਸਾਲੇਦਾਰ ਜਾਂ ਅਦਰਕ ਜ਼ਿਆਦਾ ਸਾੜਨਾ ਭੁੰਨਣਾ ਵੀ ਨਹੀਂ ਚਾਹੀਦਾ। ਕੋਸ਼ਿਸ਼ ਕਰੋ ਕਿ ਅਦਰਕ ਦੀ ਰੁੱਤ ਚ ਹੀ ਇਹਦਾ ਆਚਾਰ ਪਾਇਆ ਜਾਵੇ।
ਆਚਾਰ ਨੂੰ ਲੰਬੇ ਸਮੇਂ ਤੱਕ ਸੰਭਾਲਣ ਲਈ ਕਾਫੀ ਤਰ੍ਹਾਂ ਦੇ ਪ੍ਰੈਜ਼ਰਵੇਟਿਵ ਵਰਤੇ ਜਾਂਦੇ ਹਨ ਜੋ ਕਿ ਹਾਨੀਕਾਰਕ ਹਨ।
*************************
ਜ਼ਿਆਦਾ ਦੋਸਤ ਵੀ ਮਾੜੇ ਤੇ ਜ਼ਿਆਦਾ ਦੁਸ਼ਮਣ ਵੀ ਮਾੜੇ। ਜੇ ਲੱਭਣਾ ਹੀ ਹੈ ਤਾਂ ਅਜਿਹੇ ਦੋਸਤ ਜੋ ਤੁਹਾਡੀ ਪ੍ਰਵਾਹ ਕਰਨ ਉਹਨਾਂ ਨੂੰ ਲੱਭੋ। ਜੋ ਤੁਹਾਨੂੰ ਵਰਤਣਾ ਚਾਹੁੰਦੇ ਹਨ ਉਨ੍ਹਾਂ ਨੇ ਤਾਂ ਤੁਹਾਨੂੰ ਆਪੇ ਲੱਭ ਲੈਣਾ ਹੈ।
Dr.Balraj Bains Dr.Karamjeet Kaur Bains, ਅਕਾਲਸਰ ਰੋਡ, ਬੈਂਸ ਹੈਲਥ ਸੈਂਟਰ, ਰਤਨ ਸਿਨੇਮਾ ਦੇ ਨੇੜੇ, ਰਾਮਾ ਕਲੋਨੀ, ਮੋਗਾ।
ਸਾਡੇ ਕਲਿਨਿਕ ਮੋਗਾ ਹੈਲਥ ਸੈਂਟਰ ਤੇ ਪਹੁੰਚਣ ਲਈ ਗੂਗਲ ਮੈਪ ਤੇ balraj clinic ਭਰੋ, ਲੋਕੇਸ਼ਨ ਆ ਜਾਏਗੀ। ਲੇਕਿਨ ਸਾਨੂੰ ਮਿਲਣ ਆਉਣ ਤੋਂ ਪਹਿਲਾਂ ਫ਼ੋਨ ਜ਼ਰੂਰ ਕਰੋ- 094630 38229
ਫੇਸਬੁੱਕ ਤੇ ਸਿਹਤ ਸੰਬੰਧੀ ਜਾਣਕਾਰੀ ਦੀਆਂ ਛੋਟੀਆਂ ਪੋਸਟਾਂ ਪੜ੍ਹਨ ਲਈ ਇੱਥੇ ਕਲਿੱਕ ਕਰੋ:-
https://www.facebook.com/share/1Ba5eEi4Yb/
ਫੇਸਬੁੱਕ ਤੇ ਤੰਦਰੁਸਤ ਰਹਿਣ ਬਾਰੇ ਪੰਜਾਬੀ ਚ ਪੜ੍ਹਨ ਲਈ ਇਥੇ ਕਲਿੱਕ ਕਰੋ :- https://www.facebook.com/Balraaaj?mibextid=ZbWKwL
फेसबुक पर हिंदी में सेहत संबंधी पोस्टें पढ़ने के लिए यहां पर क्लिक करें -: https://www.facebook.com/profile.php?id=100088340566884&mibextid=ZbWKwL
ਫੇਸਬੁੱਕ ਤੇ ਇੰਗਲਿਸ਼ ਚ ਸਿਹਤ ਸੰਬੰਧੀ ਪੜ੍ਹਨ ਲਈ ਇੱਥੇ ਕਲਿੱਕ ਕਰੋ :- https://www.facebook.com/profile.php?id=61556344041380&mibextid=ZbWKwL
ਫੇਸਬੁੱਕ ਤੇ ਫਰੈਂਚ ਚ ਸਾਡੀਆਂ ਪੋਸਟਾਂ ਪੜ੍ਹਨ ਲਈ ਇੱਥੇ ਕਲਿੱਕ ਕਰੋ -
https://www.facebook.com/share/1Ed1L62snw/
इंस्टाग्राम पर हिंदी में हमारी पोस्टें पढ़ने के लिए यहां पर क्लिक करें-: https://www.instagram.com/mogahealthcenter?igsh=MXZtZnU0NzJmZjMzYg==
ਇੰਸਟਾਗ੍ਰਾਮ ਤੇ ਇੰਗਲਿਸ਼ ਚ ਪੋਸਟਾਂ ਪੜ੍ਹਨ ਲਈ ਇੱਥੇ ਕਲਿੱਕ ਕਰੋ -: https://www.instagram.com/drbalrajbains?igsh=MTRnbXo1NTZxdWZmaQ==
ਇੰਸਟਾਗ੍ਰਾਮ ਤੇ ਪੰਜਾਬੀ ਚ ਪੋਸਟਾਂ ਪੜ੍ਹਨ ਲਈ ਇੱਥੇ ਕਲਿੱਕ ਕਰੋ :- https://www.instagram.com/moga.health.center?igsh=MTFoOGh4ZDgyOXU4Mg==
ਸਿਹਤ ਸੰਬੰਧੀ ਪੋਸਟਾਂ ਪੰਜਾਬੀ ਚ tumblr ਤੇ ਪੜ੍ਹਨ ਲਈ ਇੱਥੇ ਕਲਿੱਕ ਕਰੋ:- https://www.tumblr.com/blog/mogahealthcenter

24/08/2026

ਪੂਰੀ ਦੁਨੀਆਂ ਵਿੱਚ ਹੀ ਘਰੇ ਖਾਣਾ ਬਣਾਉਣ ਦਾ ਰਿਵਾਜ ਖ਼ਤਮ ਹੁੰਦਾ ਜਾ ਰਿਹਾ ਹੈ। ਖਾਣੇ ਨਾਲ ਸਲਾਦ ਖਾਣ ਦਾ ਰਿਵਾਜ ਵੀ ਖ਼ਤਮ ਹੁੰਦਾ ਜਾ ਰਿਹਾ ਹੈ। ਘਰੇ ਬਣਾਇਆ ਦਹੀਂ ਖਾਣ ਦੀ ਬਜਾਏ ਬਜ਼ਾਰੂ ਦਹੀਂ ਖਾਣ ਦਾ ਰਿਵਾਜ ਵਧਦਾ ਜਾ ਰਿਹਾ ਹੈ।
ਖੱਟੀ ਲੱਸੀ, ਦਹੀਂ ਦੀ ਲੱਸੀ, ਕੱਚੀ ਲੱਸੀ, ਠੰਢਾ ਦੁੱਧ, ਸ਼ੱਕਰ ਵਾਲਾ ਸ਼ਰਬਤ, ਨਿੰਬੂ ਪਾਣੀ, ਸੱਤੂ ਆਦਿ ਦੀ ਜਗ੍ਹਾ ਕੋਲਡ ਡਰਿੰਕ, ਚਾਹ, ਕੌਫ਼ੀ, ਗ੍ਰੀਨ ਟੀ, ਰੂਹ ਅਫਜ਼ਾ, ਬ੍ਰਹਮੀ ਸ਼ੇਕ ਆਦਿ ਦਾ ਰਿਵਾਜ ਬਣ ਗਿਆ ਹੈ।
ਚਿੱਭੜ, ਗੰਢੇ, ਟਮਾਟਰ, ਪੂਤਨੇ ਦੀ ਚਟਣੀ ਦੀ ਜਗ੍ਹਾ ਰੰਗ ਬਰੰਗੀ ਸੌਸ ਦੀਆਂ ਬੋਤਲਾਂ ਹਰ ਘਰ ਦੀ ਕਿਚਨ ਦਾ ਸ਼ਿੰਗਾਰ ਬਣ ਗਈਆਂ ਹਨ।
ਤਰੀਦਾਰ ਦਾਲਾਂ ਸਬਜ਼ੀਆਂ ਦੀ ਜਗ੍ਹਾ ਤਲੀਆਂ ਤੜਕੀਆਂ ਸੁੱਕੀਆਂ, ਮਸਾਲੇਦਾਰ ਸਬਜ਼ੀਆਂ ਦਾ ਰਿਵਾਜ ਬਣ ਗਿਆ ਹੈ।
ਘਰੇ ਪਨੀਰ ਬਣਾਉਣ ਦੀ ਬਜਾਇ ਬਜ਼ਾਰੂ ਪਨੀਰ ਦਾ ਰਿਵਾਜ ਹੋ ਗਿਆ ਹੈ।
ਹੁਣ ਅਜਿਹੀਆਂ ਚੀਜ਼ਾਂ ਨੂੰ ਸਮਾਜ ਨੇ ਐਨਾ ਪਸੰਦ ਕਰਨਾ ਸ਼ੁਰੂ ਕਰ ਦਿੱਤਾ ਹੈ ਕਿ ਇਨ੍ਹਾਂ ਦੀ ਨਿੰਦਿਆ ਕਰਨ ਵਾਲੇ ਨੂੰ ਲੋਕ ਚੰਗਾ ਨਹੀਂ ਸਮਝਦੇ ਬਲਕਿ ਮੂਰਖ ਸਮਝਦੇ ਹਨ। ਉਨ੍ਹਾਂ ਨੂੰ ਹੈਰਾਨੀ ਹੁੰਦੀ ਹੈ ਕਿ ਇਹ ਬੰਦਾ ਪਤਾ ਨਹੀਂ ਕਿਉਂ ਨਹੀਂ ਐਨੀਆਂ ਸੁਆਦ ਚੀਜ਼ਾਂ ਖਾਂਦਾ।
ਪਰ ਜੇ ਉਨ੍ਹਾਂ ਨੂੰ ਸਲਾਦ ਖਾਣ ਲਈ ਕਿਹਾ ਜਾਏ ਤਾਂ ਉਹ ਇੱਕ ਹੀ ਗੱਲ ਚ ਗੱਲ ਖ਼ਤਮ ਕਰ ਦਿੰਦੇ ਹਨ ਕਿ ਸਲਾਦ ਤੇ ਤਾਂ ਨਿਰਾ ਹੀ ਜ਼ਹਿਰ ਹੈ। ਜੇ ਉਨ੍ਹਾਂ ਨੂੰ ਕਹਿ ਦੇਈਏ ਕਿ ਸਲਾਦ ਘਰੇ ਉਗਾਅ ਲਵੋ ਤਾਂ ਉਹ ਕਹਿ ਦਿੰਦੇ ਹਨ ਕਿ ਐਨਾ ਟਾਈਮ ਕਿੱਥੇ? ਜਾਂ ਉਹ ਕਹਿ ਦਿੰਦੇ ਹਨ ਕਿ ਫਲਾਣਾ ਯੂਟਿਉਬਰ ਤਾਂ ਕਹਿੰਦਾ ਹੈ ਕਿ ਖਾਣੇ ਨਾਲ ਸਲਾਦ ਤਾਂ ਬਿਲਕੁਲ ਨਹੀਂ ਖਾਣਾ ਚਾਹੀਦਾ।
Dr.Balraj Bains Dr.Karamjeet Kaur Bains
ਬੈਂਸ ਹੈਲਥ ਸੈਂਟਰ ਅਕਾਲਸਰ ਰੋਡ, ਰਤਨ ਸਿਨੇਮਾ ਦੇ ਨੇੜੇ, ਪੱਠਿਆਂ ਵਾਲੀ ਮੰਡੀ ਦੇ ਸਾਹਮਣੇ, ਰਾਮਾ ਕਲੋਨੀ, ਮੋਗਾ 094630 38229

08/08/2026

ਕੇਲੇ ਚੋਂ ਅਨੱਰਜੀ, ਪੁਟਾਸ਼ੀਅਮ, ਕਾਰਬਜ਼ ਅਤੇ ਵਿਟਾਮਿਨ ਬੀ6 ਮਿਲਦਾ ਹੈ, ਜਦਕਿ ਸੇਬ ਅਤੇ ਨਾਸ਼ਪਾਤੀ ਚੋਂ ਫਾਈਬਰ, ਵਿਟਾਮਿਨ ਸੀ ਅਤੇ ਐਂਟੀਆਕਸੀਡੈਂਟਸ ਮਿਲਦੇ ਹਨ।
ਇਹ ਪਾਚਨ-ਕਿਰਿਆ ਸੁਧਾਰਨ, ਕਬਜ਼ ਘਟਾਉਣ, ਦਿਲ ਨੂੰ ਸਿਹਤਵੰਦ ਰੱਖਣ ਅਤੇ ਸਰੀਰ ਨੂੰ ਤਾਜ਼ਗੀ ਦੇਣ ਵਿੱਚ ਮਦਦ ਕਰਦੇ ਹਨ।
ਜਿੰਨ੍ਹਾਂ ਦੀ ਸ਼ੂਗਰ ਘਟਦੀ ਹੋਵੇ ਉਨ੍ਹਾਂ ਲਈ ਇਹ ਬਹੁਤ ਲਾਭਦਾਇਕ ਹਨ ਪਰ ਜਿੰਨ੍ਹਾਂ ਦੀ ਸ਼ੂਗਰ ਜ਼ਿਆਦਾ ਵਧਦੀ ਹੋਵੇ ਉਨ੍ਹਾਂ ਨੂੰ ਇਹ ਨਹੀਂ ਖਾਣੇ ਚਾਹੀਦੇ।
ਇਹ ਸਵੇਰੇ ਜਾਂ ਦੁਪਹਿਰੇ ਖਾਣੇ ਚਾਹੀਦੇ ਹਨ ਪਰ ਰਾਤ ਨੂੰ ਵੀ ਨਹੀਂ ਖਾਣੇ ਚਾਹੀਦੇ। ਨਹੀਂ ਤਾਂ ਰਾਤ ਨੂੰ ਵਧੇਰੇ ਵਾਰ ਪਿਸ਼ਾਬ ਕਰਨ ਉੱਠਣਾ ਪੈਂਦਾ ਹੈ।
Dr.Balraj Bains Dr.Karamjeet Kaur Bains,
ਬੈਂਸ ਹੈਲਥ ਸੈਂਟਰ ਅਕਾਲਸਰ ਰੋਡ, ਰਤਨ ਸਿਨੇਮਾ ਦੇ ਨੇੜੇ, ਪੱਠਿਆਂ ਵਾਲੀ ਮੰਡੀ ਦੇ ਸਾਹਮਣੇ, ਰਾਮਾ ਕਲੋਨੀ, ਮੋਗਾ 094630 38229

04/08/2026

ਸ਼ਾਕਾਹਾਰੀ ਲੋਕਾਂ ਨੂੰ ਮਾਸਾਹਾਰੀ ਲੋਕਾਂ ਦੇ ਮੁਕਾਬਲੇ ਉਦੋਂ ਬਹੁਤ ਤਰਾਂ ਦੀਆਂ ਘਾਟਾਂ ਆਉਣੀਆਂ ਸ਼ੁਰੂ ਹੋ ਜਾਂਦੀਆਂ ਹਨ ਜਦੋਂ ਉਹ ਵਰਾਇਟੀ ਚ ਨਹੀਂ ਖਾਂਦੇ ਤੇ ਕਿਸੇ ਇੱਕ ਹੀ ਅਨਾਜ ਤੇ ਗਿਣੀਆਂ ਚੁਣੀਆਂ ਦਾਲਾਂ ਸਬਜ਼ੀਆਂ ਹੀ ਖਾਂਦੇ ਰਹਿੰਦੇ ਹਨ।
ਕੱਚੀ ਮੂੰਗਫਲੀ ਗਿਰੀ, ਕਾਜੂ, ਬਦਾਮ, ਅਖਰੋਟ, ਨਿਉਜੇ, ਬ੍ਰਾਜ਼ੀਲੀਅਨ ਨਟਸ, ਚਿਰੌਂਜੀ, ਟਾਇਗਰ ਨਟਸ, ਮੈਕੇਡੇਮੀਆ ਨਟ, ਖ਼ਸਖ਼ਸ, ਫੁੱਲ ਮਖਾਣੇ, ਚਿੱਟੇ ਤਿਲ, ਕਾਲੇ ਤਿਲ, ਤਰਬੂਜ਼ ਦੇ ਬੀਜ, ਪੇਠੇ ਦੇ ਬੀਜ, ਖ਼ਰਬੂਜ਼ੇ ਦੇ ਬੀਜ, ਕੱਦੂ ਬੀਜ, ਖੱਖੜੀ ਬੀਜ, ਖੀਰੇ ਦੇ ਬੀਜ, ਅਲਸੀ, ਚੀਆ ਸੀਡਜ਼, ਸਬਜ਼ਾ ਬੀਜ ਆਦਿ ਅਨੇਕਾਂ ਕਮਾਲ ਦੇ ਤੋਹਫ਼ੇ ਕੁਦਰਤ ਵੱਲੋਂ ਸ਼ਾਕਾਹਾਰੀ ਲੋਕਾਂ ਲਈ ਹੀ ਬਣਾਏ ਹਨ।
ਇਨ੍ਹਾਂ ਚੋਂ ਜੋ ਵੀ ਮਿਲ ਜਾਣ ਕੁੱਲ 250 ਗ੍ਰਾਮ ਲੈ ਲਵੋ। ਏਨੇ ਹੀ ਭੁੰਨੇ ਹੋਏ ਛੋਲੇ ਅਤੇ ਭੁੰਨੇ ਹੋਏ ਜੌਂ ਇੰਨ੍ਹਾਂ ਚ ਪਾ ਲਵੋ।
ਇਹ ਸਭ ਰਗੜ ਕੇ ਰੱਖ ਲਵੋ।
ਸਵੇਰੇ ਜਾਂ ਦੁਪਹਿਰੇ ਗਰਮ ਕੀਤੇ ਦੁੱਧ ਚ ਇੱਕ ਦੋ ਚਮਚ ਘੋਲੋ ਤੇ ਪੀ ਲਵੋ। ਇਹ ਦਹੀਂ ਚ ਪਾ ਕੇ ਰਾਇਤਾ ਵੀ ਬਣਾ ਸਕਦੇ ਹੋ।
ਫ਼ਲਾਂ ਦੀ ਸਮੂਦੀ ਚ ਵੀ ਪਾ ਸਕਦੇ ਹੋ ਤੇ ਓਟਸ ਮਿਲਕ ਵਿੱਚ ਵੀ ਪਾ ਸਕਦੇ ਹੋ। ਲੱਸੀ ਚ ਪਾ ਕੇ ਵੀ ਪੀ ਸਕਦੇ ਹੋ ਤੇ ਸੱਤੂ ਚ ਵੀ ਪਾ ਸਕਦੇ ਹੋ। ਮਿੱਠੇ ਲਈ ਵਧੀਆ ਸ਼ੱਕਰ ਜਾਂ ਗੁੜ ਪਾ ਸਕਦੇ ਹੋ।
ਜਿੰਨ੍ਹਾਂ ਬੱਚਿਆਂ ਦੇ ਕੱਦ ਕਾਠ ਨਹੀਂ ਵਧਦੇ, ਜਿੰਨ੍ਹਾਂ ਔਰਤਾਂ ਦੇ ਵਾਲ ਨਹੀਂ ਵਧਦੇ ਜਾਂ ਸੰਘਣੇ ਨਹੀਂ ਹੁੰਦੇ, ਜਿੰਨ੍ਹਾਂ ਮਰਦਾਂ ਨੂੰ ਕਮਜ਼ੋਰੀ ਮਹਿਸੂਸ ਹੁੰਦੀ ਹੈ, ਜਿੰਨ੍ਹਾਂ ਨੌਜਵਾਨਾਂ ਦੇ ਮਸਲ ਨਹੀਂ ਬਣਦੇ ਤੇ ਹਾਰਮੋਨ ਸਹੀ ਨਹੀਂ ਰਿਸਦੇ, ਉਨ੍ਹਾਂ ਸਭ ਨੂੰ ਇਹ ਰੋਜ਼ਾਨਾ ਇੱਕ ਵਾਰ ਲੈਣੇ ਚਾਹੀਦੇ ਹਨ।
ਹੱਥੀਂ ਕੰਮ ਕਰਨ ਜਾਂ ਰੋਜ਼ਾਨਾ ਵਰਜਿਸ਼ ਕਰਨ, ਪੈਦਲ ਚੱਲਣ ਦੀ ਆਦਤ ਹੋਣੀ ਚਾਹੀਦੀ ਹੈ।
ਸਲਾਦ, ਫ਼ਲ, ਦਾਲਾਂ, ਸਬਜ਼ੀਆਂ ਆਦਿ ਰੋਜ਼ਾਨਾ ਬਦਲ ਕੇ ਖਾਣੇ ਚਾਹੀਦੇ ਹਨ।
ਲੇਕਿਨ ਕੁੱਝ ਵੀ ਪੇਟ ਭਰ ਕੇ ਨਹੀਂ ਖਾਣਾ ਪੀਣਾ ਬਲਕਿ ਹਰ ਕੁੱਝ ਲੋੜ ਤੋਂ ਘੱਟ ਹੀ ਖਾਣਾ ਹੈ।
Dr.Balraj Bains Dr.Karamjeet Kaur Bains, ਅਕਾਲਸਰ ਰੋਡ, ਬੈਂਸ ਹੈਲਥ ਸੈਂਟਰ, ਰਤਨ ਸਿਨੇਮਾ ਦੇ ਨੇੜੇ, ਰਾਮਾ ਕਲੋਨੀ, ਮੋਗਾ।
ਸਾਡੇ ਕਲਿਨਿਕ ਮੋਗਾ ਹੈਲਥ ਸੈਂਟਰ ਤੇ ਪਹੁੰਚਣ ਲਈ ਗੂਗਲ ਮੈਪ ਤੇ balraj clinic ਭਰੋ, ਲੋਕੇਸ਼ਨ ਆ ਜਾਏਗੀ। ਲੇਕਿਨ ਸਾਨੂੰ ਮਿਲਣ ਆਉਣ ਤੋਂ ਪਹਿਲਾਂ ਫ਼ੋਨ ਜ਼ਰੂਰ ਕਰੋ- 094630 38229
ਫੇਸਬੁੱਕ ਤੇ ਸਿਹਤ ਸੰਬੰਧੀ ਜਾਣਕਾਰੀ ਦੀਆਂ ਛੋਟੀਆਂ ਪੋਸਟਾਂ ਪੜ੍ਹਨ ਲਈ ਇੱਥੇ ਕਲਿੱਕ ਕਰੋ:-
https://www.facebook.com/share/1Ba5eEi4Yb/
ਫੇਸਬੁੱਕ ਤੇ ਤੰਦਰੁਸਤ ਰਹਿਣ ਬਾਰੇ ਪੰਜਾਬੀ ਚ ਪੜ੍ਹਨ ਲਈ ਇਥੇ ਕਲਿੱਕ ਕਰੋ :- https://www.facebook.com/Balraaaj?mibextid=ZbWKwL
फेसबुक पर हिंदी में सेहत संबंधी पोस्टें पढ़ने के लिए यहां पर क्लिक करें -: https://www.facebook.com/profile.php?id=100088340566884&mibextid=ZbWKwL
ਫੇਸਬੁੱਕ ਤੇ ਇੰਗਲਿਸ਼ ਚ ਸਿਹਤ ਸੰਬੰਧੀ ਪੜ੍ਹਨ ਲਈ ਇੱਥੇ ਕਲਿੱਕ ਕਰੋ :- https://www.facebook.com/profile.php?id=61556344041380&mibextid=ZbWKwL
ਫੇਸਬੁੱਕ ਤੇ ਫਰੈਂਚ ਚ ਸਾਡੀਆਂ ਪੋਸਟਾਂ ਪੜ੍ਹਨ ਲਈ ਇੱਥੇ ਕਲਿੱਕ ਕਰੋ -
https://www.facebook.com/share/1Ed1L62snw/
इंस्टाग्राम पर हिंदी में हमारी पोस्टें पढ़ने के लिए यहां पर क्लिक करें-: https://www.instagram.com/mogahealthcenter?igsh=MXZtZnU0NzJmZjMzYg==
ਇੰਸਟਾਗ੍ਰਾਮ ਤੇ ਇੰਗਲਿਸ਼ ਚ ਪੋਸਟਾਂ ਪੜ੍ਹਨ ਲਈ ਇੱਥੇ ਕਲਿੱਕ ਕਰੋ -: https://www.instagram.com/drbalrajbains?igsh=MTRnbXo1NTZxdWZmaQ==
ਇੰਸਟਾਗ੍ਰਾਮ ਤੇ ਪੰਜਾਬੀ ਚ ਪੋਸਟਾਂ ਪੜ੍ਹਨ ਲਈ ਇੱਥੇ ਕਲਿੱਕ ਕਰੋ :- https://www.instagram.com/moga.health.center?igsh=MTFoOGh4ZDgyOXU4Mg==
ਸਿਹਤ ਸੰਬੰਧੀ ਪੋਸਟਾਂ ਪੰਜਾਬੀ ਚ tumblr ਤੇ ਪੜ੍ਹਨ ਲਈ ਇੱਥੇ ਕਲਿੱਕ ਕਰੋ:- https://www.tumblr.com/blog/mogahealthcenter

03/08/2026

ਜਿੰਨ੍ਹਾਂ ਦੀ ਸ਼ੂਗਰ ਘਟਦੀ ਹੋਵੇ ਜਾਂ ਛੇਤੀ ਭਾਰ ਨਾ ਵਧਦਾ ਹੋਵੇ, ਉਨ੍ਹਾਂ ਲਈ ਸਾਬੂ ਦਾਣੇ ਦੀ ਸ਼ੱਕਰ ਵਾਲੀ ਖੀਰ ਬਹੁਤ ਲਾਭਦਾਇਕ ਹੈ।
Dr.Balraj Bains Dr.Karamjeet Kaur Bains
ਬੈਂਸ ਹੈਲਥ ਸੈਂਟਰ ਅਕਾਲਸਰ ਰੋਡ, ਰਤਨ ਸਿਨੇਮਾ ਦੇ ਨੇੜੇ, ਪੱਠਿਆਂ ਵਾਲੀ ਮੰਡੀ ਦੇ ਸਾਹਮਣੇ, ਰਾਮਾ ਕਲੋਨੀ, ਮੋਗਾ 094630 38229

Address

Moga
142001

Telephone

+919463038229

Website

Alerts

Be the first to know and let us send you an email when ਮੋਗਾ ਹੈਲਥ ਸੈਂਟਰ posts news and promotions. Your email address will not be used for any other purpose, and you can unsubscribe at any time.

Contact The Business

Send a message to ਮੋਗਾ ਹੈਲਥ ਸੈਂਟਰ:

Shortcuts

Share