Dr Hakam Singh

Dr Hakam Singh MBBS MS ORTHOPAEDICS F.A.S.M
(1)

ਭੁੰਜੇ ਲੱਗ ਜਾਓ ਜ਼ਰਾ। ਬਿਨਾਂ ਰੁਕੇ ਜਿੰਨੇ push-up ਹੁੰਦੇ ਨੇ, ਗਿਣੋ। ਦਸ ‘ਤੇ ਈ ਸਾਹ ਚੜ੍ਹ ਗਿਆ? ਬਾਹਾਂ ਦਾ ਕਸੂਰ ਨਹੀਂ।**ਸਾਰਣੀ — ਦਸ ਸਾਲ ...
03/09/2026

ਭੁੰਜੇ ਲੱਗ ਜਾਓ ਜ਼ਰਾ। ਬਿਨਾਂ ਰੁਕੇ ਜਿੰਨੇ push-up ਹੁੰਦੇ ਨੇ, ਗਿਣੋ। ਦਸ ‘ਤੇ ਈ ਸਾਹ ਚੜ੍ਹ ਗਿਆ? ਬਾਹਾਂ ਦਾ ਕਸੂਰ ਨਹੀਂ।

**ਸਾਰਣੀ — ਦਸ ਸਾਲ ਦੀ ਨਿਗਰਾਨੀ ‘ਚ ਦਿਲ ਦੀ ਬਿਮਾਰੀ ਦੇ ਕੇਸ:**
❌ **0–10** → ਸਭ ਤੋਂ ਵੱਧ ਕੇਸ। ਇਹੀ ਤੁਲਨਾ ਦਾ ਅਧਾਰ ਹੈ
⚠️ **11–20** → ਤਕਰੀਬਨ ਤਿਹਾਈ ਰਹਿ ਗਏ। **ਸਭ ਤੋਂ ਵੱਡੀ ਛਾਲ ਏਥੇ ਈ ਸੀ — ਚਾਲੀ ‘ਤੇ ਨਹੀਂ**
✓ **21–30** → ਛੇਵਾਂ ਹਿੱਸਾ
✓ **31–40** → ਚੌਥਾ ਹਿੱਸਾ (ਹਾਂ, ਪਿਛਲੇ ਖ਼ਾਨੇ ਤੋਂ ਵੱਧ — ਹੇਠਾਂ ਪੜ੍ਹੋ ਕਿਉਂ)
✓ **41+** → ਸਭ ਤੋਂ ਘੱਟ ਕੇਸ

01/09/2026

ਗੋਡਾ ਅੱਗਿਓਂ ਦੁਖਦਾ ਹੈ? ਪੌੜੀਆਂ ਛੱਡਣ ਦੀ ਲੋੜ ਨਹੀਂ — ਪੈਰ ਰੱਖਣ ਦਾ ORDER ਬਦਲਣ ਦੀ ਲੋ
⬇️ ਪੌੜੀਆਂ ਉਤਰਨ ਵੇਲੇ — ਜਿਹੜਾ ਗੋਡਾ ਦੁਖਦਾ ਹੈ, ਉਹ ਪੈਰ ਪਹਿਲਾਂ ਥੱਲੇ।
⬆️ ਪੌੜੀਆਂ ਚੜ੍ਹਨ ਵੇਲੇ — ਜਿਹੜਾ ਗੋਡਾ ਸਹੀ ਹੈ, ਉਹ ਪੈਰ ਪਹਿਲਾਂ ਉੱਪਰ।

Ortho ਵਾਰਡਾਂ ਵਿੱਚ ਇਸਨੂੰ ਕਹਿੰਦੇ ਨੇ: “UP with the GOOD, DOWN with the BAD.”

ਕਿਉਂ? Physics ਸਿੱਧੀ ਹੈ:
• ਸਿੱਧੀ ਲੱਤ = ਭਾਰ ਹੱਡੀ ਤੋਂ ਹੱਡੀ ਜਾਂਦਾ ਹੈ — knee cap (patella) ਵਿਚਾਲੇ ਆਉਂਦੀ ਹੀ ਨਹੀਂ।
• ਮੁੜਿਆ ਗੋਡਾ = quadriceps ਦੀ ਖਿੱਚ knee cap ਨੂੰ ਹੱਡੀ ਨਾਲ ਦਬਾਉਂਦੀ ਹੈ।
• ਜਿੰਨਾ ਗੋਡਾ ਮੁੜਦਾ, ਓਨਾ ਜ਼ੋਰ — ਪੂਰੀ squatting position ਵਿੱਚ ਇਹ ਜ਼ੋਰ ਤੁਹਾਡੇ body weight ਤੋਂ 5 ਗੁਣਾ ਤੱਕ ਪਹੁੰਚ ਸਕਦਾ ਹੈ।

ਇਸੇ ਕਰਕੇ ਗੋਡੇ ਦੇ ਅੱਗੇ ਵਾਲਾ ਦਰਦ (anterior knee pain) ਪੌੜੀਆਂ ਉਤਰਨ ਵੇਲੇ ਸਭ ਤੋਂ ਵੱਧ ਤੰਗ ਕਰਦਾ ਹੈ — ਉਤਰਨ ਵੇਲੇ ਪਹਿਲਾ ਗੋਡਾ ਮੁੜ ਕੇ ਹੀ ਪੈਰ ਰੱਖਦਾ ਹੈ।

ਇਹ trick ਦਰਦ ਦਾ ਇਲਾਜ ਨਹੀਂ — ਦਰਦ ਵਾਲੇ ਗੋਡੇ ਤੋਂ ਭਾਰ ਹਟਾਉਣ ਦਾ ਤਰੀਕਾ ਹੈ। ਜੇ ਦਰਦ ਹਫ਼ਤਿਆਂ ਤੋਂ ਲਗਾਤਾਰ ਹੈ, ਸੋਜ ਹੈ, ਜਾਂ ਗੋਡਾ ਲਾਕ ਹੁੰਦਾ ਹੈ — ਇੱਕ ਵਾਰ checkup ਜ਼ਰੂਰ ਕਰਵਾਓ।

💬 Comment ਕਰਕੇ ਦੱਸੋ — ਤੁਹਾਨੂੰ ਇਹ ਗੱਲ ਪਤਾ ਸੀ? YES ਜਾਂ NO
📤 ਉਸ ਬੰਦੇ ਨੂੰ ਭੇਜੋ ਜਿਹੜਾ ਰੋਜ਼ ਪੌੜੀਆਂ ਚੜ੍ਹ ਕੇ ਕਹਿੰ�. https://drive.google.com/file/d/1El-BvIOZlAUf8M3IUd16J1gJ0fXusz1M/view?usp=drivesdk

30/08/2026
29/08/2026

ਗੋਡੇ ‘ਚ ਦਰਦ = ਗਰੀਸ ਘਟ ਗਈ? ਕੈਲਸ਼ੀਅਮ? — ਗਲਤ।
ਦਰਦ ਦੀ ਜਗ੍ਹਾ ਦੱਸਦੀ ਹੈ ਕਾਰਨ:
① ਅੰਦਰ — ਗਰੀਸ, meniscus, MCL
② ਬਾਹਰ — LCL, ITB syndrome
③ ਅੱਗੇ — knee cap, jumper’s knee
④ ਪਿੱਛੇ — Baker’s cyst, hamstring

ਸੋਜ + ਲਾਲੀ + ਬੁਖਾਰ? ਉਸੇ ਵੇਲੇ doctor ਕੋਲ।
ਬੱਚੇ ਦਾ ਗੋਡਾ ਦੁਖੇ ਤਾਂ hip ਵੀ ਚੈੱਕ ਕਰਵਾਓ।

Comment ਕਰੋ — ਤੁਹਾਡਾ ਗੋਡਾ ਕਿਹੜੇ ਪਾਸੇ ਦੁਖਦਾ ਹੈ: ਅੱਗੇ, ਅੰਦਰ, ਬਾਹਰ ਜਾਂ ਪਿੱਛੇ? 👇
Share ਕਰੋ — ਕਿਸੇ ਦੇ ਕੰਮ ਆਊ।

28/08/2026

“ਗੋਡੇ ਬਚਾਉਣੇ ਨੇ ਤਾਂ deep squat ਛੱਡੋ, partial squat ਕਰੋ।”
ਇਹ ਸਲਾਹ ਤੁਸੀਂ ਵੀ ਸੁਣੀ ਹੋਣੀ ਹੈ। ਤੇ ਜ਼ਿਆਦਾਤਰ ਕੇਸਾਂ ਵਿੱਚ ਇਹ ਗਲਤ ਹੈ।

Physics ਸਿੱਧੀ ਹੈ:
ਗੋਡੇ ਦੀ ਟੋਪੀ (patella) ਉੱਤੇ ਸਭ ਤੋਂ ਵੱਧ force 60–90 ਡਿਗਰੀ ਦੇ ਵਿਚਕਾਰ ਪੈਂਦੀ ਹੈ — ਯਾਨੀ ਓਹੀ zone ਜਿੱਥੇ partial squat ਹੁੰਦਾ ਹੈ।
ਤੇ 100 ਡਿਗਰੀ ਤੋਂ ਥੱਲੇ ਜਾ ਕੇ quadriceps tendon ਹੱਡੀ (trochlea) ਨਾਲ ਜੋੜ ਬਣਾ ਲੈਂਦਾ ਹੈ ਤੇ force ਵੰਡ ਲੈਂਦਾ ਹੈ — stress ਘਟਣੀ ਸ਼ੁਰੂ ਹੋ ਜਾਂਦੀ ਹੈ।

ਇਸੇ ਕਰਕੇ ਕਈ ਲੋਕ ਘੰਟਿਆਂ ਬੱਧੀ ਪੈਰਾਂ ਭਾਰ ਬੈਠਦੇ ਨੇ ਤੇ ਗੋਡੇ ਬਿਲਕੁਲ ਠੀਕ ਰਹਿੰਦੇ ਨੇ।
ਮੇਰੇ ਪਿਤਾ ਜੀ ਵੀ ਰੋਜ਼ 2-3 ਘੰਟੇ ਪੈਰਾਂ ਭਾਰ ਬੈਠ ਕੇ ਪਾਠ ਕਰਦੇ ਨੇ।

ਪਰ ਇੱਕ ਗੱਲ ਧਿਆਨ ਰੱਖੋ — full squat ਵਿੱਚ meniscus (ਗੋਡੇ ਦੀ ਗੱਦੀ) ਉੱਤੇ load ਵੱਧ ਪੈਂਦਾ ਹੈ।

ਇਸ ਲਈ 3 ਨਿਯਮ ਯਾਦ ਰੱਖੋ:
1️⃣ Kneecap ਦੁਖਦੀ ਹੈ? → partial squat ਨਹੀਂ ਕਰਨੇ
2️⃣ Meniscus damage ਹੈ? → deep squat ਨਹੀਂ ਕਰਨੇ
3️⃣ ਸਭ ਤੋਂ safe squat = wall sits, 45–60 ਡਿਗਰੀ ਤੇ

ਤੇ ਜੇ ਪੂਰਾ squat ਕਰਨਾ ਹੈ ਤਾਂ ਹਮੇਸ਼ਾ slow ਕਰੋ — ਤੇਜ਼ ਝਟਕੇ ਨਾਲ ਜ਼ੋਰ ਕਈ ਗੁਣਾ ਵੱਧ ਜਾਂਦਾ ਹੈ।

💬 Comment ਕਰਕੇ ਦੱਸੋ — ਤੁਹਾਡੀ ਕਦੀ kneecap ਜਾਂ meniscus ਦੀ ਤਕਲੀਫ਼ ਹੋਈ ਹੈ squat ਕਰਦਿਆਂ?
📤 ਤੇ ਇਹ video ਉਸ ਨੂੰ ਭੇਜੋ ਜਿਹੜਾ gym ਵਿੱਚ “ਅੱਧਾ squat ਹੀ ਕਰ, ਗੋਡੇ ਬਚ ਜਾਣਗੇ” ਕਹ�

27/08/2026

ਦੁਨੀਆਂ ਦਾ №1 player ਗੋਡੇ ਦੀ ਸੱਟ ਕਰਕੇ Grand Slam ਛੱਡ ਗਿਆ।
ਤੇ ਅਸੀਂ? gel ਲਾ ਕੇ, ਗਰਮ ਪੱਟੀ ਬੰਨ੍ਹ ਕੇ ਖੇਡਣ ਚਲੇ ਜਾਂਦੇ ਆਂ।

ਫ਼ਰਕ ਬੱਸ ਇੱਕ ਗੱਲ ਦਾ — ਉਹਨੂੰ ਪਤਾ ਹੈ ਗੋਡਾ ਇੱਕ tournament ਤੋਂ ਮਹਿੰਗਾ ਹੈ।

Science ਵੀ ਇਹੀ ਕਹਿੰਦੀ ਹੈ:
106 athletes, ACL reconstruction ਤੋਂ ਬਾਅਦ — ਹਰ 1 ਮਹੀਨਾ ਜ਼ਿਆਦਾ wait ਕਰਨ ਨਾਲ ਦੁਬਾਰਾ injury ਦਾ risk ਅੱਧਾ ਹੋ ਗਿਆ, 9 ਮਹੀਨੇ ਤੱਕ। (Grindem et al., Br J Sports Med 2016)

ਖੇਡਣ ਤੋਂ ਪਹਿਲਾਂ ਆਪਣੇ ਆਪ ਤੋਂ 3 ਸਵਾਲ ਪੁੱਛੋ:
1️⃣ ਵਜ਼ਨ ਪਾਉਣ ਤੇ ਦਰਦ ਦੁਬਾਰਾ ਤਾਂ ਨਹੀਂ ਆਉਂਦੀ?
2️⃣ ਅਗਲੇ ਦਿਨ ਉੱਠ ਕੇ ਦਰਦ ਵਧੀ ਤਾਂ ਨਹੀਂ?
3️⃣ ਸੱਟ ਵਾਲੀ ਲੱਤ ਦੂਜੀ ਜਿੰਨੀ ਹੀ ਤਾਕਤਵਰ ਹੈ?

ਤਿੰਨੇ ਠੀਕ → ਹੁਣ ਖੇਡੋ।

ਤੇ ਇੱਕ ਗੱਲ ਹੋਰ — rest ਦਾ ਮਤਲਬ bed ਤੇ ਲੰਮੇ ਪੈ ਜਾਣਾ ਨਹੀਂ।
Rest ਦਾ ਮਤਲਬ = ਓਨੀ exercise ਜਿਸ ਤੋਂ ਬਾਅਦ ਦਰਦ ਸ਼ੁਰੂ ਨਾ ਹੋਵੇ।
ਪੂਰਾ ਆਰਾਮ muscle ਹੋਰ ਕਮਜ਼ੋਰ ਕਰ ਦਿੰਦਾ ਹੈ — ਹੌਲੀ ਹੌਲੀ ਹਿਲਾਓ, ਤਕੜਾ ਬਣਾਓ।

💬 Comment ਕਰੋ — ਤੁਹਾਨੂੰ ਕਦੀ ਕਿਹੜੀ sports injury ਹੋਈ ਹੈ?
📤 ਤੇ ਇਹ reel ਉਸ ਯਾਰ ਨੂੰ ਭੇਜੋ ਜਿਹੜਾ ਸੱਟ ਲੱਗਣ ਤੇ ਵੀ ਖੇਡੀ ਜਾਂਦਾ ਹੈ।

— Dr. Hakam Singh
Consultant Orthopaedic & Sports Injury Surgeon

ਇਹ general education ਹੈ — ਆਪਣੀ ਸੱਟ ਲਈ ਆਪਣੇ doctor ਤੋਂ ਜਾਂਚ ਕਰਵਾਓ।

Address

Pathankot
145025

Opening Hours

Monday 9am - 5pm
Tuesday 9am - 5pm
Wednesday 9am - 5pm
Thursday 9am - 5pm
Friday 9am - 5pm
Saturday 9am - 5pm

Telephone

+918146959546

Alerts

Be the first to know and let us send you an email when Dr Hakam Singh posts news and promotions. Your email address will not be used for any other purpose, and you can unsubscribe at any time.

Contact The Business

Send a message to Dr Hakam Singh:

Shortcuts

Share