10/03/2026
ਪ੍ਰੈੱਸ ਨੋਟ
*ਈ.ਡੀ.ਏ.ਪੀ. (EDAP) ਦੇ ਵਫ਼ਦ ਨੇ ਪੰਜਾਬ ਵਿਧਾਨ ਸਭਾ ਦਾ ਦੌਰਾ ਕੀਤਾ; ਸਪੀਕਰ ਕੁਲਤਾਰ ਸਿੰਘ ਸੰਧਵਾਂ ਅਤੇ ਸਿਹਤ ਮੰਤਰੀ ਡਾ. ਬਲਬੀਰ ਸਿੰਘ ਨਾਲ ਕੀਤੀ ਅਹਿਮ ਮੁਲਾਕਾਤ*
ਚੰਡੀਗੜ੍ਹ: ਬੀਤੇ ਦਿਨੀਂ ਇਲੈਕਟ੍ਰੋਹੋਮਿਓਪੈਥੀ ਡਾਕਟਰਜ਼ ਐਸੋਸੀਏਸ਼ਨ ਪੰਜਾਬ (EDAP) ਦੇ ਇੱਕ ਉੱਚ ਪੱਧਰੀ ਵਫ਼ਦ ਨੇ ਸੂਬਾ ਪ੍ਰਧਾਨ ਡਾ. ਪ੍ਰੀਤਮ ਸਿੰਘ ਚੌਕਰ ਦੀ ਅਗਵਾਈ ਹੇਠ ਪੰਜਾਬ ਵਿਧਾਨ ਸਭਾ ਦਾ ਵਿਸ਼ੇਸ਼ ਦੌਰਾ ਕੀਤਾ। ਇਸ ਦੌਰੇ ਦੌਰਾਨ ਚੇਅਰਮੈਨ ਡਾ. ਮਨਜੀਤ ਸਿੰਘ ਢਿੱਲੋਂ ਅਤੇ ਸਰਪ੍ਰਸਤ ਡਾ. ਤਰਸੇਮ ਸਿੰਘ ਦੇ ਵਿਸ਼ੇਸ਼ ਯਤਨਾਂ ਸਦਕਾ ਵਫ਼ਦ ਦੀ ਮੁਲਾਕਾਤ ਮਾਣਯੋਗ ਸਪੀਕਰ ਸਰਦਾਰ ਕੁਲਤਾਰ ਸਿੰਘ ਸੰਧਵਾਂ ਅਤੇ ਮਾਣਯੋਗ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਨਾਲ ਹੋਈ।
ਮੁੱਖ ਮੰਗਾਂ ਅਤੇ ਵਿਚਾਰ-ਵਟਾਂਦਰਾ
ਮੁਲਾਕਾਤ ਦੌਰਾਨ ਐਸੋਸੀਏਸ਼ਨ ਦੇ ਸਕੱਤਰ ਡਾ. ਗਗਨ ਅਰੋੜਾ ਨੇ ਪੰਜਾਬ ਵਿੱਚ ਇਲੈਕਟ੍ਰੋਹੋਮਿਓਪੈਥੀ ਦੀ ਰੈਗੂਲੇਸ਼ਨ ਅਤੇ ਇਲੈਕਟ੍ਰੋਹੋਮਿਓਪੈਥੀ ਦੀਆਂ 'ਸਪੈਜਿਰਿਕ' (Spagyric) ਦਵਾਈਆਂ ਬਣਾਉਣ ਲਈ ਮੈਨੂਫੈਕਚਰਿੰਗ ਲਾਇਸੈਂਸ ਜਾਰੀ ਕਰਨ ਦੀ ਲੋੜ 'ਤੇ ਜ਼ੋਰ ਦਿੱਤਾ। ਉਨ੍ਹਾਂ ਦੱਸਿਆ ਕਿ ਇਸ ਪੈਥੀ ਨੂੰ ਕਾਨੂੰਨੀ ਮਾਨਤਾ ਮਿਲਣ ਨਾਲ ਸੂਬੇ ਦੇ ਸਿਹਤ ਢਾਂਚੇ ਵਿੱਚ ਵੱਡਾ ਸੁਧਾਰ ਹੋ ਸਕਦਾ ਹੈ।
ਮਾਣਯੋਗ ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਵਫ਼ਦ ਦੀਆਂ ਮੰਗਾਂ ਨੂੰ ਬਹੁਤ ਗੰਭੀਰਤਾ ਨਾਲ ਸੁਣਿਆ ਅਤੇ ਭਰੋਸਾ ਦਿੱਤਾ ਕਿ ਸਰਕਾਰ ਇਨ੍ਹਾਂ ਮੰਗਾਂ 'ਤੇ ਸਕਾਰਾਤਮਕ ਵਿਚਾਰ ਕਰੇਗੀ। ਉਨ੍ਹਾਂ ਨੇ ਐਸੋਸੀਏਸ਼ਨ ਨੂੰ ਰਾਜਸਥਾਨ ਅਤੇ ਹੋਰਨਾਂ ਰਾਜਾਂ ਵਿੱਚ ਇਲੈਕਟ੍ਰੋਹੋਮਿਓਪੈਥੀ ਦੀ ਮਾਨਤਾ ਨਾਲ ਸਬੰਧਤ ਜ਼ਰੂਰੀ ਡੇਟਾ ਅਤੇ ਦਸਤਾਵੇਜ਼ ਜਮ੍ਹਾਂ ਕਰਵਾਉਣ ਲਈ ਕਿਹਾ ਤਾਂ ਜੋ ਅਗਲੀ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਸਕੇ।
ਮੀਟਿੰਗ ਉਪਰੰਤ ਸਮੂਹ ਡਾਕਟਰਾਂ ਨੇ ਪੰਜਾਬ ਵਿਧਾਨ ਸਭਾ ਦੀ ਕਾਰਵਾਈ ਨੂੰ ਵੀ ਨੇੜਿਓਂ ਦੇਖਿਆ ਅਤੇ ਸਦਨ ਦੀ ਕਾਰਜਪ੍ਰਣਾਲੀ ਬਾਰੇ ਜਾਣਕਾਰੀ ਹਾਸਲ ਕੀਤੀ।
ਇਸ ਮੌਕੇ ਵਫ਼ਦ ਵਿੱਚ ਡਾ. ਜਸਵਿੰਦਰ ਅਜੀਤਵਾਲ, ਡਾ. ਗੁਰਦੇਵ ਫਿਰੋਜ਼ਪੁਰ, ਡਾ. ਅਵਤਾਰ ਨਕੋਦਰ, ਡਾ. ਰਣਜੀਤ ਅਬੋਹਰ, ਡਾ. ਇੰਦਰਜੀਤ ਕੌਰ ਅੰਮ੍ਰਿਤਸਰ, ਡਾ. ਤੇਜਵੰਤ ਕੌਰ ਕੋਟਕਪੂਰਾ, ਡਾ. ਇੰਦਰਜੀਤ ਸਿੰਘ ਨਥਾਣਾ, ਡਾ. ਜਗਸੀਰ ਖਾਰਾ (A&D Pharma), ਡਾ. ਗੁਰਮੇਲ ਸਿੰਘ ਚਾਹਲ, ਡਾ. ਰੇਸ਼ਮ ਸਿੰਘ, ਡਾ. ਮਨਦੀਪ ਸਿੰਘ ਧੂਰੀਆ, ਡਾ. ਕੀਰਤਨ ਸਿੰਘ, ਡਾ. ਦਲਜੀਤ ਸਿੰਘ ਮੋਗਾ, ਡਾ. ਰਣਜੀਤ ਸਿੰਘ ਬਿਲਾਸਪੁਰ, ਡਾ. ਲਖਵਿੰਦਰ ਸ਼ਰਮਾ ਬਰਗਾੜੀ, ਡਾ. ਗੁਰਬਚਨ ਥੂਰਾਜ, ਡਾ. ਗੁਰਮੇਲ ਢਿੱਲਵਾਂ, ਡਾ. ਬਲਦੇਵ ਕਾਲੇਕੇ, ਡਾ. ਚੰਦ ਸਿੰਘ ਰੂਪਾਣਾ, ਡਾ. ਸੁਰਜੀਤ ਸਿੰਘ ਕਪੂਰਥਲਾ, ਡਾ. ਸੁਖਵਿੰਦਰ ਸਿੰਘ ਕਪੂਰਥਲਾ, ਡਾ. ਅਜੀਤ ਸਿੰਘ ਕਪੂਰਥਲਾ, ਡਾ. ਗੁਰਦਿਆਲ ਸਿੰਘ ਕਪੂਰਥਲਾ, ਡਾ. ਜਸਵੰਤ ਸਿੰਘ ਨਕੋਦਰ, ਡਾ. ਗੁਲਾਬ ਫਿਰੋਜ਼ਪੁਰ, ਡਾ. ਪਾਲ ਸਿੰਘ ਜ਼ੀਰਾ, ਡਾ. ਸਾਹਿਬ ਸਿੰਘ ਤਰਨਤਾਰਨ, ਡਾ. ਭੁਪਿੰਦਰ ਸਿੰਘ ਬਾਵਾ, ਡਾ. ਕੀਰਤਨ ਸਿੰਘ ਚਮਕੌਰ ਸਾਹਿਬ, ਡਾ. ਜਗਰੂਪ ਸਿੰਘ ਜ਼ੀਰਾ, ਡਾ. ਮੁਹੰਮਦ ਸ਼ਰੀਫ, ਡਾ. ਬਾਰਾ ਸਿੰਘ, ਡਾ. ਸਰਬਜੀਤ ਸਿੰਘ ਚੁੱਘੇ ਕਲਾਂ, ਡਾ. ਜਸਵੀਰ ਸਿੰਘ ਅਤੇ ਡਾ. ਸੁਖਪਾਲ ਸਿੰਘ ਸਮੇਤ ਵੱਡੀ ਗਿਣਤੀ ਵਿੱਚ ਮੈਂਬਰ ਹਾਜ਼ਰ ਸਨ।